ਕਰਾਕਸ , 30 ਮਾਰਚ ( NRI MEDIA )
ਵੈਨੇਜ਼ੁਏਲਾ ਦੇ ਬਾਰੇ ਹੁਣ ਰੂਸ ਅਤੇ ਅਮਰੀਕਾ ਦੇ ਵਿਚਕਾਰ ਤਣਾਅ ਵਧਿਆ ਹੈ , ਦੋਵਾਂ ਦੇਸ਼ ਵਿੱਚ ਤਕਰਾਰ ਉਦੋਂ ਹੋਰ ਵੱਧ ਗਈ ਜਦੋਂ ਪਿਛਲੇ ਹਫਤੇ ਵੇਨੇਜ਼ੂਏਲਾ ਦੀ ਰਾਜਧਾਨੀ ਕਰਾਕਾਸ ਨੇੜੇ ਸੀਮਨ ਬਾਇਵੇਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਰੂਸੀ ਹਵਾਈ ਜਹਾਜ਼ ਅਤੇ ਸੈਨਾ ਪਹੁੰਚੀ , ਇਸ ਉੱਤੇ ਅਮਰੀਕਾ ਨੇ ਸਖ਼ਤ ਰੁੱਖ ਅਪਣਾਇਆ ਹੈ , ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਨਸ ਨੇ ਰੂਸ ਦੇ ਜਹਾਜ਼ਾਂ ਦਾ ਵੇਨੇਜ਼ੂਏਲਾ ਵਿੱਚ ਆਉਣਾ ਉਕਾਸਾਵੇ ਦੀ ਘਟਨਾ ਮੰਨੀ ਜਾ ਰਹੀ ਹੈ , ਇਸਦੇ ਜਵਾਬ ਵਿੱਚ ਰੂਸ ਦੇ ਵੈਨੇਜ਼ੂਏਲਾ ਦੇ ਨਾਲ ਦੋ-ਪੱਖੀ ਸੰਬੰਧ ਜਗ ਜ਼ਾਹਰ ਕੀਤੇ ਹਨ , ਰੂਸ ਦੀ ਸੰਯੁਕਤ ਰਾਸ਼ਟਰ ਵਿਚ ਨਿਯੁਕਤ ਉਪ ਅੰਬੈਸਡਰ ਦਿਤੀਰੀ ਪਾਲਨੀਆੈਸਕੀ ਨੇ ਕਿਹਾ ਕਿ ਅਮਰੀਕਾ ਨੂੰ ਦੂਜਾ ਦੇਸ਼ਾਂ ਦੀ ਕਿਸਮਤ ਦਾ ਫੈਸਲਾ ਕਰਨ ਦਾ ਕੋਈ ਹੱਕ ਨਹੀਂ ਹੈ |
ਇਸ ਤੋਂ ਪਹਿਲਾਂ ਵੈਨੇਜ਼ੂਏਲਾ ਵਿੱਚ ਵਿਰੋਧੀ ਆਗੂ ਜੁਆਨ ਗੁਆਡੋ ਨੇ ਦੋਸ਼ ਲਗਾਇਆ ਸੀ ਕਿ ਇਸ ਐਮਰਜੈਂਸੀ ਦੇ ਸਮੇਂ ਦੌਰਾਨ ਦੇਸ਼ ਦੇ ਰੂਸੀ ਸਿਪਾਹੀਆਂ ਦੀ ਤਾਇਨਾਤੀ ਸਿਧੇ ਤੌਰ ਤੇ ਸੰਵਿਧਾਨ ਦੀ ਉਲੰਘਣਾ ਹੈ , ਗੁਆਡੋ ਦੇ ਇਸ ਬਿਆਨ ਤੋਂ ਬਾਅਦ ਪਿਛਲੇ ਦਿਨੀਂ ਹੋਈ ਮੀਟਿੰਗ ਦੌਰਾਨ ਰਾਸ਼ਟਰਪਤੀ ਟਰੰਪ ਤੋਂ ਇਸ ਬਾਰੇ ਸਵਾਲ ਪੁੱਛਿਆ ਗਿਆ , ਪੱਤਰਕਾਰ ਨੇ ਅਮਰੀਕੀ ਰਾਸ਼ਟਰਪਤੀ ਤੋਂ ਪੁੱਛਿਆ ਕਿ ਕੀ ਰੂਸ ਦੇ ਆਉਣ ਨਾਲ ਵੈਨੇਜ਼ੁਏਲਾ ਵਿੱਚ ਸਥਿਤੀ ਹੋਰ ਵੀ ਖ਼ਰਾਬ ਹੋ ਰਹੀ ਹੈ ਰਾਸ਼ਟਰਪਤੀ ਟਰੰਪ ਨੇ ਸਿਰਫ ਇਨ੍ਹਾਂ ਹੀ ਕਿਹਾ ਕਿ ਰੂਸ ਨੂੰ ਬਾਹਰ ਅਤੇ ਵਾਪਸ ਜਾਣਾ ਹੋਵੇਗਾ |
ਵੈਨੇਜ਼ੁਏਲਾ ਦੇ ਸੱਤਾਧਾਰੀ ਰਾਸ਼ਟਰਪਤੀ ਨਿਕੋਲਸ ਮਡੁਰੋ 'ਤੇ ਦਬਾਅ ਵਧਾਉਣ ਲਈ ਅਮਰੀਕਾ ਦੇ ਕਾਰਜਾਂ ਉੱਤੇ ਸਵਾਲ ਪੁਛਜੇ ਜਾਣ ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ "ਹੁਣ ਉਸ 'ਤੇ ਬਹੁਤ ਦਬਾਅ ਹੈ, ਉਸ ਕੋਲ ਕੋਈ ਪੈਸਾ ਨਹੀਂ ਹੈ, ਉਸ ਕੋਲ ਤੇਲ ਨਹੀਂ ਹੈ, ਉਸ ਕੋਲ ਕੁਝ ਵੀ ਨਹੀਂ ਹੈ. ਪਰ ਹੁਣ ਬਹੁਤ ਦਬਾਅ ਹੈ ਅਤੇ ਉਨ੍ਹਾਂ ਕੋਲ ਬਿਜਲੀ ਵੀ ਨਹੀਂ ਹੈ. " ਉਨ੍ਹਾਂ ਨੇ ਕਿਹਾ ਉਨ੍ਹਾਂ 'ਤੇ ਦਬਾਅ ਦੇ ਮੱਦੇਨਜ਼ਰ ਫੌਜ ਤੋਂ ਇਲਾਵਾ ਹੋਰ ਕੋਈ ਦਬਾਅ ਨਹੀਂ ਪਾਇਆ ਜਾ ਸਕਦਾ , ਸਾਰੇ ਵਿਕਲਪ ਖੁੱਲ੍ਹੇ ਹਨ |
ਵੈਨਜ਼ੂਏਲਾ ਦੇ ਨਾਲ ਰੂਸ ਦੇ ਦੁਵੱਲੇ ਸਬੰਧ ਬਹੁਤ ਮਸ਼ਹੂਰ ਹਨ , ਸੰਯੁਕਤ ਰਾਸ਼ਟਰ ਸੰਘ ਵਿੱਚ ਰੂਸ ਦੇ ਉਪ ਰਾਜਦੂਤ ਦਮਿਤਰੀ ਪੋਲੀਅਨਜ਼ਕੀ ਨੇ ਟਵਿੱਟਰ 'ਤੇ ਕਿਹਾ ਹੈ ਕਿ ਅਮਰੀਕਾ ਨੂੰ ਹੋਰ ਦੇਸ਼ਾਂ ਦੇ ਭਵਿੱਖ ਦਾ ਫੈਸਲਾ ਕਰਨ ਦਾ ਹੱਕ ਨਹੀਂ ਹੈ. ਇਹ ਅਧਿਕਾਰ ਸਿਰਫ ਵੈਨੇਜ਼ੁਏਲਾ ਦੇ ਲੋਕਾਂ ਅਤੇ ਇਸਦੇ ਜਾਇਜ਼ ਰਾਸ਼ਟਰਪਤੀ ਨਿਕੋਲਸ ਮਡੁਰੋ ਦੇ ਕੋਲ ਹੈ , ਰੂਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰੀਆ ਜੋਰੋਵਾ ਨੇ ਕਿਹਾ ਕਿ ਰੂਸ ਇਸ ਖੇਤਰ (ਵੈਨਜ਼ੂਏਲਾ) ਵਿੱਚ ਸ਼ਕਤੀ ਦੇ ਸੰਤੁਲਨ ਨੂੰ ਖਰਾਬ ਨਹੀਂ ਕਰ ਰਿਹਾ ਹੈ, ਨਾ ਹੀ ਰੂਸ ਨੇ ਅਮਰੀਕਾ ਤੋਂ ਇਲਾਵਾ ਕਿਸੇ ਹੋਰ ਨੂੰ ਧਮਕੀ ਦਿੱਤੀ ਹੈ , ਉਨ੍ਹਾਂ ਨੇ ਕਿਹਾ ਕਿ ਨਾ ਤਾਂ ਰੂਸ ਅਤੇ ਨਾ ਹੀ ਵੈਨੇਜ਼ੁਏਲਾ ਅਮਰੀਕਾ ਦਾ ਸੂਬਾ ਹੈ , ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੇਵ ਨੇ ਅਮਰੀਕਾ ਉੱਤੇ "ਤਾਨਾਸ਼ਾਹੀ ਦੀ ਕੋਸ਼ਿਸ਼" ਦਾ ਦੋਸ਼ ਲਗਾਇਆ ਹੈ |



