IPL T20 : ਹੈਦਰਾਬਾਦ ਨੇ ਬੈਂਗਲੁਰੂ ਨੂੰ ਦਿੱਤਾ 232 ਦੌਡ਼ਾਂ ਦਾ ਟੀਚਾ, ਵਾਰਨਰ-ਬੇਅਰਸਟੋ ਨੇ ਮਾਰੇ ਸੈਂਕਡ਼ੇ

by mediateam

ਹੈਦਰਾਬਾਦ (ਵਿਕਰਮ ਸਹਿਜਪਾਲ) : ਰਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਆਈ. ਪੀ. ਐੱਲ. ਸੀਜ਼ਨ 12 ਦਾ 11ਵਾਂ ਮੁਕਾਬਲਾ ਖੇਡਿਆ ਜਾ ਰਿਹਾ ਹੈ ਜਿਸ ਵਿਚ ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ । ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਹੈਦਰਾਬਾਦ ਨੇ ਆਪਣੇ ਡੇਵਿਡ ਵਾਰਨਰ ਤੇ ਜਾਨੀ ਬੇਅਰਸਟੋ ਦੇ ਸੈਂਕਡ਼ਿਆਂ ਦੀ ਬਦੌਲਤ 232 ਦੌਡ਼ਾਂ ਦਾ ਪਹਾਡ਼ ਵਰਗਾ ਟੀਚਾ ਦਿੱਤਾ। 


ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਹੈਦਰਾਬਾਦ ਦੀ ਸਲਾਮੀ ਜੋਡ਼ੀ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਵਾਰਨਰ ਅਤੇ ਬੇਅਰਸਟੋ ਨੇ ਮੈਦਾਨ 'ਤੇ ਉੱਤਰਦਿਆਂ ਦੀ ਚੌਕਿਆ-ਛੱਕਿਆਂ ਦੀ ਬਰਸਾਤ ਕਰ ਦਿੱਤੀ। ਦੋਵਾਂ ਨੇ ਮਿਲ ਕੇ ਪਹਿਲੀ ਵਿਕਟ ਲਈ 185 ਦੌਡ਼ਾਂ ਦੀ ਸਾਂਝੇਦਾਰੀ ਕੀਤੀ। 


ਇਸ ਦੌਰਾਨ ਇੰਗਲੈਂਡ ਦੇ ਧਾਕਡ਼ ਖਿਡਾਰੀ ਜਾਨੀ ਬੇਅਰਸਟੋ ਨੇ ਆਪਣਾ ਸੈਂਕਡ਼ਾ ਪੂਰਾ ਕੀਤਾ। ਉਸ ਨੇ 56 ਗੇਂਦਾਂ 114 ਦੌਡ਼ਾਂ ਦੀ ਪਾਰੀ ਖੇਡੀ। 114 ਦੌਡ਼ਾਂ ਬਣਾ ਕੇ ਯੁਜਵੇਂਦਰ ਚਾਹਲ ਦੀ ਗੇਂਦ 'ਤੇ ਉਮੇਸ਼ ਯਾਦਵ ਨੂੰ ਕੈਚ ਦੇ ਬੈਠੇ। ਦੂਜੇ  ਪਾਸੇ ਡੇਵਿਡ ਵਾਰਨਰ ਨੇ ਆਪਣੀ ਤੂਫਾਨੀ ਪਾਰੀ ਜਾਰੀ ਰੱਖੀ। ਉਸ ਨੇ ਵੀ ਆਪਣਾ ਸੈਂਕਡ਼ਾ ਪੂਰਾ ਕੀਤਾ। ਹੈਦਰਾਬਾਦ ਵੱਲੋਂ ਦੂਜਾ ਝਟਕਾ ਵਿਜੇ ਸ਼ੰਕਰ (9) ਦੇ ਰੂਪ 'ਚ ਲੱਗਾ। 

More News

NRI Post
..
NRI Post
..
NRI Post
..