IPL T20 : ਬੈਂਗਲੁਰੂ ਨੂੰ ਹੈਦਰਾਬਾਦ ਨੇ 118 ਦੌਡ਼ਾਂ ਨਾਲ ਹਰਾਇਆ

by mediateam

ਹੈਦਰਾਬਾਦ (ਵਿਕਰਮ ਸਹਿਜਪਾਲ) : ਆਈ. ਪੀ. ਐੱਲ. ਸੀਜ਼ਨ 12 ਦਾ 11ਵਾਂ ਮੁਕਾਬਲਾ ਰਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ । ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਹੈਦਰਾਬਾਦ ਨੇ ਆਪਣੇ ਡੇਵਿਡ ਵਾਰਨਰ ਤੇ ਜਾਨੀ ਬੇਅਰਸਟੋ ਦੇ ਸੈਂਕਡ਼ਿਆਂ ਦੀ ਬਦੌਲਤ 232 ਦੌਡ਼ਾਂ ਦਾ ਪਹਾਡ਼ ਵਰਗਾ ਟੀਚਾ ਦਿੱਤਾ ਜਿਸ ਨੂੰ ਬੈਂਗਲੁਰੂ ਹਾਸਲ ਕਰਨ 'ਚ ਅਸਫਲ ਰਹੀ ਅਤੇ 113 ਦੌਡ਼ਾਂ ਬਣਾ ਕੇ ਆਲਆਊਟ ਹੋ ਗਈ। ਟੀਚੇ ਦਾ ਪਿੱਛਾ ਕਰਨ ਉੱਤਰੀ ਬੈਂਗਲੁਰੂ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। 

22 ਦੌਡ਼ਾਂ ਦੇ ਅੰਦਰ ਟੀਮ ਨੂੰ 3 ਵਿਕਟਾਂ ਦਾ ਨੁਕਸਾਨ ਝੱਲਣਾ ਪਿਆ। ਪਾਰਥਿਵ ਪਟੇਲ 11, ਹੇਟਮਾਇਰ 9 ਜਦਿਕ ਸਭ ਤੋਂ ਭਰੋਸੇਮੰਦ ਖਿਡਾਰੀ ਏ. ਬੀ. ਡਿਵਿਲੀਅਰਜ਼ 1 ਦੌਡ਼ ਬਣਾ ਕੇ ਪਵੇਲੀਅਨ ਪਰਤ ਗਏ। ਤਿਨਾ ਬੱਲੇਬਾਜ਼ਾਂ ਨੂੰ ਮੁਹੰਮਦ ਨਬੀ ਨੇ ਪਵੇਲੀਅਨ ਦਾ ਰਾਹ ਦਿਖਾਇਆ। ਇਸ ਦੌਰਾਨ ਵਿਰਾਟ ਕੋਹਲੀ ਵੀ ਕਪਤਾਨੀ ਪਾਰੀ ਖੇਡਣ ਤੋਂ ਖੁੰਝ ਗਏ ਤੇ 3 ਦੌਡ਼ਾਂ ਬਣਾ ਕੇ ਸੰਦੀਪ ਸ਼ਰਮਾ ਦਾ ਸ਼ਿਕਾਰ ਹੋ ਗਏ। ਮੋਈਨ ਅਲੀ 2 ਦੌਡ਼ਾਂ, ਸ਼ਿਵਮ ਦੂਬੇ 5 ਅਤੇ ਪ੍ਰਿਆਸ ਬਰਮਨ 19 ਦੌਡ਼ਾਂ ਬਣਾ ਕੇ ਆਊਟ ਗਏ। 8ਵਾਂ ਝਟਕਾ ਉਮੇਸ਼ ਯਾਦਵ (14) ਤੇ 9ਵਾਂ ਝਟਕਾ ਕੌਲਿਨ ਡੀ ਗ੍ਰੈਂਡਹੋਮ (37) ਦੇ ਰੂਪ 'ਚ ਲੱਗਾ।

More News

NRI Post
..
NRI Post
..
NRI Post
..