ਸਾਇਬੇਰੀਆ , 12 ਜੁਲਾਈ ( NRI MEDIA )
ਰੂਸ ਦੇ ਸਾਇਬੇਰੀਆ ਇਲਾਕੇ ਦੇ ਵਿਚ ਜਦ ਇਕ ਐੱਲ ਟੀਰੇਨ ਗੱਡੀ ਸ਼ੁਈ ਨਦੀ ਨੂੰ ਪਾਰ ਕਰਨ ਲਗੀ ਤਾਂ ਪਲਟ ਗਈ ਜਿਸ ਕਾਰਨ ਉਸ ਵਿਚ ਸ਼ਾਮਿਲ 4 ਬਾਲਗ ਲੋਕਾਂ ਅਤੇ 6 ਬੱਚਿਆਂ ਦੀ ਮੌਤ ਹੋ ਗਈ , ਐੱਲ ਟੇਰੇਨ ਗੱਡੀ ਇਕ ਅਜਿਹੀ ਗੱਡੀ ਹੈ ਜੋ ਕਿ ਵੱਖ ਵੱਖ ਤਰ੍ਹਾਂ ਦੇ ਰਸਤਿਆਂ ਉਪਰ ਚਲਾਈ ਜਾ ਸਕਦੀ ਹੈ।
ਇਲਾਕਾ ਮੁਖੀ ਨੇ ਦਸਿਆ ਕਿ, ਦੋ ਪਰਿਵਾਰ ਦੇ 10 ਜੀਅ ਮੰਗੋਲੀਆ ਦੇ ਨਾਲ ਲਗਦੇ ਤਾਈਵਾ ਦੇ ਸਿਬੇਰੀਅਨ ਹਿੱਸੇ ਵਿਚ ਡੁੱਬ ਗਏ , ਸ਼ੋਲਬਨ ਕਾਰਾ ਊਲ ਨੇ ਇਕ ਫੇਸਬੁੱਕ ਪੋਸਟ ਰਾਹੀਂ ਕਿਹਾ ਕਿ ਯੂ. ਏ. ਜ਼ੈਡ. 469 ਵਿਚ 10 ਲੋਕ ਸ਼ੁਈ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਵਿਚ ਡੁੱਬ ਕੇ ਮਰ ਗਏ , ਇਸ ਤੋਂ ਵੱਖ ਜਾਂਚਕਰਤਾ ਨੇ ਬਿਆਨ ਦਿੱਤਾ ਕਿ ਉਸ ਥਾਂ ਤੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਵਿਚ ਫਸੇ ਵਾਹਨ ਵਿੱਚੋ 10 ਲਾਸ਼ਾਂ ਮਿਲੀਆਂ।
ਰੂਸ ਦੀ ਖੋਜੀ ਕਮੇਟੀ ਜੋ ਕਿ ਗੰਭੀਰ ਹਾਦਸੇ ਵਾਲੇ ਕੇਸਾਂ ਦੀ ਜਾਂਚ ਕਰਦੀ ਹੈ, ਉਸ ਕਮੇਟੀ ਨੇ ਇਸ ਮਾਮਲੇ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋਣ ਕਰਕੇ ਅਪਰਾਧਕ ਜਾਂਚ ਸ਼ੁਰੂ ਕਰ ਦਿਤੀ ਹੈ।



