25 ਫਰਵਰੀ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨ ਪ੍ਰਧਾਨ ਮੰਤਰੀ ਮੋਦੀ ਨੂੰ ਸ਼ਾਂਤੀ ਦਾ ਮੌਕੇ ਦੇਦ ਲਈ ਕਿਹਾ ਅਤੇ ਉਨ੍ਹਾਂ ਵਿਸ਼ਵਾਸ ਦਿੱਤਾ ਕਿ ਉਹ ਆਪਣੇ ਸ਼ਬਦਾਂ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਉਤੇ ਜੇਕਰ ਨਵੀਂ ਦਿੱਲੀ ਇਸਲਾਮਾਬਾਦ ਨੂੰ ਸਬੂਤ ਦਿੰਦਾ ਹੈ ਤਾਂ ਪਾਕਿਸਤਾਨ ਕਾਰਵਾਈ ਕਰੇਗਾ। ਪਾਕਿਸਤਾਨ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਉਨ੍ਹਾਂ ਸ਼ਬਦਾਂ ਨਾਲ ਖੜ੍ਹੇ ਹੋਏ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਕਾਰਵਾਈ ਯੋਗ ਸਬੂਤ ਦਿੰਦਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ।

ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰ. ਨੂੰ ਸੀਆਰਪੀਐਫ ਕਾਫਲੇ ਉਤੇ ਹੋਏ ਅੱਤਵਾਦੀ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ, ਜਿਸ ਕਾਰਨ ਭਾਰਤ ਅਤੇ ਪਾਕਿਸਤਾਨ ਵਿਚ ਇਕ ਵਾਰ ਫਿਰ ਤੋਂ ਤਣਾਅ ਦੀ ਸਥਿਤੀ ਹੋ ਗਈ।
ਪੁਲਵਾਮਾ ਹਮਲੇ ਨੂੰ ਲੈ ਕੇ ਹੁਣ ਪਾਕਿਸਤਾਨ ਵਿਚ ਵੀ ਇਮਰਾਨ ਸਰਕਾਰ ਖਿਲਾਫ ਆਵਾਜ਼ ਉਠਣ ਲੱਗੀ ਹੈ। ਪਾਕਿਸਤਾਨ ਦੇ ਤਿੰਨ ਸਾਬਕਾ ਵਿਦੇਸ਼ ਸਕੱਤਰਾਂ ਨੇ ਆਪਣੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਨਾਲ ਕਿਸੇ ਹਮਲਾਵਾਰ ਕਾਰਵਾਈ ਨਾਲ ਨਿਪਟਣ ਲਈ ਤਿਆਰੀ ਕਰਕੇ ਰਖੇ। ਉਨ੍ਹਾਂ ਕਿਹਾ ਕਿ ਪੁਲਵਾਮਾ ਮੁੰਬਈ ਨਹੀਂ ਹੈ, ਕਿਉਂਕਿ ਇਕ ਸਥਾਨਕ ਕਿਸਮ ਦੀ ਕਾਰਵਾਈ ਭਾਰਤ ਕਰ ਸਕਦਾ ਹੈ।




