ਨਾਸਾ ਨੇ ਸਾਧਿਆ ਭਾਰਤ ਦੇ ‘ ਮਿਸ਼ਨ ਸ਼ਕਤੀ ‘ ਤੇ ਨਿਸ਼ਾਨਾ – ਦੱਸਿਆ ਖਤਰਾ

by mediateam

ਵਾਸ਼ਿੰਗਟਨ , 02 ਅਪ੍ਰੈਲ ( NRI MEDIA )

ਭਾਰਤ ਨੇ ਪਿਛਲੇ ਦਿਨੀਂ ਮਿਸ਼ਨ ਸ਼ਕਤੀ ਲਾਂਚ ਕਰਦੇ ਹੋਏ ਇੱਕ ਸੈਟੇਲਾਈਟ ਨੂੰ ਉਡਾ ਦਿੱਤਾ ਸੀ ਜਿਸ ਤੋਂ ਬਾਅਦ ਭਾਰਤ ਇਹ ਸ਼ਕਤੀ ਹਾਸਲ ਕਰਨ ਵਾਲਾ ਅਮਰੀਕਾ ਰੂਸ ਅਤੇ ਚੀਨ ਤੋਂ ਬਾਅਦ ਚੌਥਾ ਦੇਸ਼ ਬਣ ਗਿਆ ਸੀ , ਭਾਰਤ ਦੇ ਇਸ ਮਿਸ਼ਨ ਤੇ ਅਮਰੀਕੀ ਸਪੇਸ ਏਜੰਸੀ ਨਾਸਾ ਨੇ ਇਕ ਵੱਡਾ ਬਿਆਨ ਦਿੱਤਾ ਹੈ , ਨਾਸਾ ਨੇ ਭਾਰਤ ਦੇ ਇਸ ਮਿਸ਼ਨ ਨੂੰ ਖਤਰਨਾਕ ਦੱਸਿਆ ਹੈ  ,ਉਨ੍ਹਾਂ ਕਿਹਾ ਕਿ ਇਸ ਨਾਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ , ਇਹ ਬਿਆਨ ਅਮਰੀਕੀ ਸਪੇਸ ਏਜੰਸੀ ਨਾਸਾ ਦੇ ਮੁਖੀ ਜੇਮਸ ਬ੍ਰਾਈਡੇਨਸਟਾਈਨ  ਨੇ ਦਿੱਤਾ ਹੈ |


ਅਮਰੀਕੀ ਸਪੇਸ ਏਜੰਸੀ ਨਾਸਾ ਨੇ ਕਿਹਾ ਹੈ ਕਿ ਭਾਰਤੀ ਸੈਟੇਲਾਈਟ ਦੇ 400 ਟੁਕੜੇ ਤਬਾਹ ਹੋ ਚੁੱਕੇ ਹਨ, ਉਹ ਸਪੇਸ ਦੇ ਚੱਕਰ ਲਗਾ ਰਹੇ ਹਨ , ਇਸ ਕਾਰਨ, ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈਐਸਐਸ) ਅਤੇ ਇਸ ਵਿੱਚ ਰਹਿ ਰਹੇ ਪੁਲਾੜ ਯਾਤਰੀਆਂ ਨੂੰ ਵੱਡਾ ਖਤਰਾ ਹੈ , ਭਾਰਤੀ ਡਿਫੈਂਸ ਰਿਸਰਚ ਇੰਸਟੀਚਿਊਟ (ਡੀਆਰਡੀਓ) ਨੇ 27 ਮਾਰਚ ਨੂੰ ਉਪ-ਸੈਟੇਲਾਈਟ ਏ- ਇਸ ਟੀ ਨਾਲ ਧਰਤੀ ਦੇ ਹੇਠਲੇ ਹਿੱਸੇ ਵਿੱਚ 300 ਕਿਲੋਮੀਟਰ ਦੂਰ ਉਪਗ੍ਰਹਿ ਨੂੰ ਤਬਾਹ ਕਰ ਦਿੱਤਾ ਸੀ ਅਤੇ ਵੱਡੀ ਕਾਮਯਾਬੀ ਹਾਸਲ ਕੀਤੀ ਸੀ |

ਨਾਸਾ ਦੇ ਮੁਖੀ ਜਿਮ ਬ੍ਰਾਈਡੇਨਸਟਾਈਨ ਨੇ ਆਪਣੇ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਭਾਰਤੀ ਉਪਗ੍ਰਹਿ ਦੇ ਟੁਕੜਿਆਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਹੁਣ ਤੱਕ ਅਸੀਂ 10 ਸੈਂਟੀਮੀਟਰ ਜਾਂ ਇਸ ਤੋਂ ਵੱਧ ਦੇ 60 ਟੁਕੜੇ ਟਰੈਕ ਕੀਤੇ ਹਨ , ਇਹ ਉਪਗ੍ਰਹਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਹੇਠਾਂ ਸਥਿਤ ਹਨ , ਬ੍ਰਾਈਡੇਨਸਟਾਈਨ ਦੇ ਅਨੁਸਾਰ ਜੋ 24 ਟੁਕੜੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਆਲੇ ਦੁਆਲੇ ਘੁੰਮ ਰਹੇ ਹਨ, ਉਹ ਖ਼ਤਰਨਾਕ ਸਾਬਤ ਹੋ ਸਕਦੇ ਹਨ |


More News

NRI Post
..
NRI Post
..
NRI Post
..