ਕੈਨੇਡਾ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਮਿਸੀਸਾਗਾ ਵਿਚ ਹੋਏ ਇਕ ਸੜਕ ਹਾਦਸੇ ਦੌਰਾਨ ਇਕ ਮੋਟਰਸਾਈਕਲ ਚਾਲਕ ਬੁਰੀ ਤਰ੍ਹਾਂ ਜਖਮੀ ਹੋ ਗਿਆ। ਪੀਲ ਖੇਤਰੀ ਪੁਲਸ ਦਾ ਕਹਿਣਾ ਹੈ ਕਿ ਦੋਪਹੀਆ ਚਾਲਕ ਵਿੰਸਟਨ ਚੁਰਚਿੱਲ ਬੌਲੇਵਾਰ੍ਡ ਦੇ ਉਤਰੀਬਾਂਡ ਵੱਲ ਜਾ ਰਿਹਾ ਸੀ। ਉਸੇ ਵੇਲੇ ਹੀ ਦੱਖਣੀਬਾਂਡ ਪਾਸੋਂ ਇਕ ਐਸ.ਯੂ.ਵੀ. ਹੋਮਲੈਂਡ ਡਰਾਈਵ ਵੱਲ ਜਾਣ ਵਾਸਤੇ ਖੱਬੇ ਹੱਥ ਮੁੜ ਰਹੀ ਸੀ, ਜਦੋਂ ਦੋਵੇਂ ਵਾਹਨ ਆਪਸ ਵਿਚ ਟਕਰਾਏ|
ਇਹ ਹਾਦਸਾ ਰਾਤ ਦੇ 9 ਵਜੇ ਤੋਂ ਪਹਿਲਾਂ ਵਾਪਰਿਆ। 24 ਸਾਲਾਂ ਮੋਟਰਬਾਈਕ ਚਾਲਕ ਤੋਂ ਟ੍ਰਾਮਾ ਸੈਂਟਰ ਵਿਚ ਦਾਖਿਲ ਕਰਵਾਇਆ ਗਿਆ ਅਤੇ ਉਹ ਜ਼ਿੰਦਗੀ ਅਤੇ ਮੌਤ ਦੇ ਕੰਡੇ ਖੜਾ ਹੈ। ਐਸ. ਯੂ. ਵੀ. ਸਵਾਰ ਲੋਕਾਂ ਨੂੰ ਵੀ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਨ੍ਹਾਂ ਨੂੰ ਕੋਈ ਗੰਭੀਰ ਸੱਟਾਂ ਨਹੀਂ ਆਈਆਂ। ਪੁਲਸ ਹਾਦਸੇ ਵੇਲੇ ਜੋ ਕਿ ਲੋਕ ਉਸ ਥਾਂ ਉਤੇ ਮੌਜੂਦ ਸਨ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂਇਲਾਵਾ ਡੈਸ਼ਕੈਮ ਦੇ ਫੁਟੇਜ ਵੀ ਖੰਗਾਲੇ ਜਾ ਰਹੇ ਹਨ।



