ਓਂਟਾਰੀਓ ‘ਚ ਛੋਟਾ ਹਵਾਈ ਜਹਾਜ਼ ਹੋਇਆ ਕਰੈਸ਼, 2 ਦੀ ਮੌਤ

by mediateam

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਓਂਟਾਰੀਓ ਦੇ ਵਾਵਾ ਕਸਬੇ ਨੇੜੇ ਇਕ ਛੋਟਾ ਹਵਾਈ ਜਹਾਜ਼ ਡਿੱਗਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਸਵੇਰੇ ਤਕਰੀਬਨ 9 ਵਜੇ ਵਾਪਰਿਆ। ਪੁਲਿਸ ਨੇ ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ ਦੀ ਸ਼ਨਾਖਤ ਜ਼ਾਹਰ ਨਹੀਂ ਕੀਤੀ ਅਤੇ ਬਣਦੀ ਕਾਨੂੰਨੀ ਕਾਰਵਾਈ ਮੁਕੰਮਲ ਕਰਨ ਮਗਰੋਂ ਹੀ ਵਿਸਤਾਰਤ ਵੇਰਵੇ ਮਿਲ ਸਕਣਗੇ। 

ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬੋਰਡ ਦੇ ਬੁਲਾਰੇ ਅਲੈਕਸ ਫ਼ੌਰਨੀਅਰ ਨੇ ਦੱਸਿਆ ਕਿ ਹਵਾਈ ਜਹਾਜ਼ ਨੇ ਹੌਕ ਲੇਕ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਕੁਝ ਮਿੰਟਾਂ ਬਾਅਦ ਹਾਦਸਾਗ੍ਰਸਤ ਹੋ ਗਿਆ। ਉਨਾਂ ਦੱਸਿਆ ਕਿ ਜਹਾਜ਼ ਨੇ 60 ਕਿਲੋਮੀਟਰ ਉੱਤਰ ਵੱਲ ਓਬਾ ਲੇਕ ਇਲਾਕੇ ਵੱਲ ਜਾਣਾ ਸੀ ਪਰ ਕਿਸੇ ਵੱਡੀ ਸਮੱਸਿਆ ਕਾਰਨ ਪੈਂਡਾ ਤੈਅ ਨਾ ਕਰ ਸਕਿਆ।

More News

NRI Post
..
NRI Post
..
NRI Post
..