ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਰਾਇਡ ਸਾਂਝੀ ਕਰਨ ਵਾਲੀ ਮਸ਼ਹੂਰ ਕੰਪਨੀ ਉੱਬਰ 'ਤੇ ਵਾਸ਼ਿੰਗਟਨ ਦੀ ਇੱਕ ਮਹਿਲਾ ਨੇ 1 ਕਰੋੜ ਡਾਲਰ ਦਾ ਮੁਕੱਦਮਾ ਠੋਕਿਆ ਹੈ। ਮਹਿਲਾ ਨੇ ਦੋਸ਼ ਲਾਏ ਹਨ ਕਿ ਪਿਛਲੇ ਸਾਲ ਉੱਬਰ ਦੇ ਇੱਕ ਡਰਾਇਵਰ ਨੇ ਉਸ ਦੇ ਨਾਲ ਜਿਨਸੀ ਛੇੜਛਾੜ ਕੀਤੀ ਸੀ।ਡਰਾਇਵਰ ਰੌਲ ਰਾਡ੍ਰਿਗਜ਼ ਵਾਸਕੇਜ਼ ਨੂੰ ਦੋਸ਼ੀ ਪਾਇਆ ਗਿਆ ਅਤੇ ਉਹ ਜੇਲ੍ਹ ਦੀ ਹਵਾ ਖਾ ਰਿਹਾ ਹੈ।ਪੁਲਿਸ ਜਾਂਚ ਦੌਰਾਨ ਡੀਐਨਏ ਦੇ ਨਮੂਨਿਆਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਪੀੜ੍ਹਿਤ ਨੂੰ ਸਹੀ ਪਾਇਆ ਗਿਆ ਹੈ। ਪਿਛਲੇ ਹਫ਼ਤੇ ਦਾਖ਼ਲ ਕੀਤੇ ਗਏ ਮੁਕੱਦਮੇ ਮੁਤਾਬਕ ਇਹ ਘਟਨਾ 1 ਅਪ੍ਰੈਲ 2018 ਦੀ ਹੈ।ਜਾਣਕਾਰੀ ਮੁਤਾਬਕ ਪੀੜ੍ਹਿਤ ਮਹਿਲਾ ਨੇ ਦਾਅਵਾ ਕੀਤਾ ਕਿ ਉੱਬਰ ਨੇ ਇੱਕ ਗਾਹਕ ਦੇ ਰੂਪ ਵਿੱਚ ਆਪਣੀਆਂ ਜਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ ਅਤੇ ਕੰਪਨੀ ਮਹਿਲਾਵਾਂ, ਖ਼ਾਸ ਤੌਰ 'ਤੇ ਸ਼ਰਾਬ ਪੀਣ ਵਾਲੀਆਂ ਮਹਿਲਾਵਾਂ ਜਾਂ ਨਸ਼ੇ ਵਿੱਚ ਚੂਰ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਆਪਣੀ ਸੇਵਾ ਵਿੱਚ ਜੋਖਿਮ ਦੇ ਬਾਰੇ ਚਤਾਵਨੀ ਦੇਣ ਵਿੱਚ ਅਸਫ਼ਲ ਰਹੀ ਹੈ।ਮਹਿਲਾ ਨੇ ਹਮਲੇ ਵਿੱਚ ਹੋਈ ਸ਼ਰੀਰਿਕ ਅਤੇ ਆਤਮਿਕ ਸੱਟਾਂ ਦੇ ਮੁਆਵਜ਼ੇ ਲਈ ਡਰਾਇਵਰ ਵਾਸਕੇਜ਼ ਅਤੇ ਉੱਬਰ ਤੋਂ ਨੁਕਸਾਨ ਵਜੋਂ ਇੱਕ ਕਰੋੜ ਡਾਲਰ ਦੀ ਮੰਗ ਕੀਤੀ ਹੈ।



