ਕੈਨੇਡਾ : ਓਂਟਾਰੀਓ ਦੇ ਥੋਮਪਸਨ ਪਾਰਕ ਵਿਚ ਹੋਈ ਗੋਲੀਬਾਰੀ – ਪੀੜ੍ਹਿਤ ਦੀ ਹਾਲਤ ਗੰਭੀਰ

by mediateam

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਓਂਟਾਰੀਓ ਵਿਖੇ ਸਕਾਰਬੋਰੋਗ ਦੇ ਵਿਚ ਐਤਵਾਰ ਰਾਤ ਨੂੰ ਹੋਈ ਗੋਲੀਬਾਰੀ। ਪੁਲਿਸ ਦਾ ਕਹਿਣਾ ਹੈ ਕਿ ਇਸ ਹਮਲੇ ਤੋਂ ਬਾਅਦ ਇਕ ਆਦਮੀ ਨੂੰ ਹਸਪਤਾਲ ਦਾਖਿਲ ਕਰਾਇਆ ਗਿਆ। ਸਕਾਰਬੋਰੋਗ ਦੇ ਥੋਮਪਸੋਨ ਮੇਮੋਰਿਅਲ ਪਾਰਕ ਤੋਂ ਪੁਲਿਸ ਅਧਿਕਾਰੀਆਂ ਨੂੰ 9:30 ਵਜੇ ਤੋਂ ਲਗਾਤਾਰ ਕਾਲ ਆਈਆਂ ਸਨ। 19 ਸਾਲਾਂ ਦੇ ਜਖਮੀ ਆਦਮੀ ਨੂੰ ਪਿਕਨਿਕ ਖੇਤਰ ਵਿੱਚੋ ਦੀ ਲੱਬ ਕੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ।

ਕਾਂਸਟੇਬਲ ਡੈਰੇਨ ਔਲਡਰਿਟ ਨੇ ਦਸਿਆ ਕਿ ਪੀੜ੍ਹਿਤ ਦੇ ਸਿਰ ਉੱਤੇ ਗੋਲੀ ਲੱਗਣ ਦਾ ਜਖਮ ਸੀ। ਜਦ ਉਸਨੂੰ ਹਸਪਤਾਲ ਲੈ ਕੇ ਜਾਇਆ ਗਿਆ ਤਦ ਵੀ ਹੋਸ਼ ਵਿਚ ਸੀ ਅਤੇ ਸਾਹ ਲੈ ਰਿਹਾ ਸੀ ਪਰ ਉਸਦੀ ਹਾਲਤ ਗੰਭੀਰ ਸੀ। ਪੁਲਿਸ ਨੇ ਦਸਿਆ ਕਿ ਮੋਟਰਬਾਇਕਾਂ ਨੂੰ ਇਲਾਕੇ ਤੋਂ ਜਾਂਦੇ ਹੋਏ ਵੇਖਿਆ ਗਿਆ ਪਰ ਇਹ ਅਸਪਸ਼ਟ ਹੈ ਕਿ ਉਹ ਚਾਲਕ ਗੋਲੀਬਾਰੀ ਨਾਲ ਜੁੜੇ ਸਨ ਜਾਂ ਨਹੀਂ।

ਇਸਤੋਂ ਅਲਾਵਾ ਔਲਡਰਿਟ ਦਾ ਕਹਿਣਾ ਹੈ ਕਿ ਪਾਰਕ ਵਿਚ ਲੋਕਾਂ ਦੀ ਭੀੜ ਵਧੇਰੀ ਸੀ ਇਸ ਲਈ ਸਾਰੇ ਗਵਾਹਾਂ ਕੋਲੋਂ ਪੁੱਛ ਗਿੱਛ ਚਲ ਰਹੀ ਹੈ ਹਜੇ ਵੀ ਇਸ ਗੱਲ ਵਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਗੋਲੀਬਾਰੀ ਪਾਰਕ ਦੇ ਅੰਦਰ ਹੋਈ ਜਾਂ ਪਾਰਕ ਦੇ ਦੁਆਲੇ ਕੀਤੇ ਹੋਈ। ਕਾਰਵਾਈ ਚਲਦੇ ਤਕ ਇਸ ਇਲਾਕੇ ਨੂੰ ਘੇਰ ਲਿਆ ਗਿਆ ਹੈ, ਜਿਸਨੂੰ ਵੀ ਇਸ ਵਾਰੇ ਕੁਝ ਜਾਣਕਾਰੀ ਹੋਵੇ ਜਾਂ ਕੋਈ ਵੀਡੀਓ ਹੋਵੇ ਤਾਂ ਪੁਲਿਸ ਨਾਲ ਸੰਪਰਕ ਜਰੂਰ ਕਰੇ।

More News

NRI Post
..
NRI Post
..
NRI Post
..