ਓਂਟਾਰੀਓ ਡੈਸਕ (NRI MEDIA) : ਦੋ ਸਾਲਾਂ ਵਿਚ ਕੈਨੇਡੀਅਨ ਭੋਜਨ ਇੰਸਪੈਕਟਰਾਂ ਨੇ ਚੀਨ ਤੋਂ ਆਉਣ ਵਾਲੇ 900 ਭੋਜਨ ਪਦਾਰਥਾਂ ਨੂੰ ਦੋਸ਼ਪੂਰਨ ਸਾਬਿਤ ਕੀਤਾ ਹਾਲਾਂਕਿ ਉਹਨਾਂ ਨੇ ਉਸ ਵਿਚ ਮਿਲਾਵਟੀ ਪਦਾਰਥਾਂ ਰੇ ਹਾਨੀਕਾਰਕ ਤੱਤਾਂ ਵਾਰੇ ਜਾਣਕਾਰੀ ਨਹੀਂ ਦਿਤੀ ਹੈ। ਸਾਲ 2017 ਤੋਂ ਲੈ ਕੇ 2019 ਤਕ ਕੱਚ ਅਤੇ ਧਾਤੁ ਦੀ ਮਿਲਾਵਟ ਵਾਲੇ ਪਦਾਰਥ ਸ਼ਾਮਿਲ ਹਨ। ਇਹ ਆਂਕੜੇ ਅੰਦਰੂਨੀ ਫ਼ੇਡਰਲ ਰਿਕਾਰਡ ਦੁਆਰਾ ਜਾਰੀ ਕੀਤੇ ਗਏ ਹਨ। ਇਸ ਦਸਤਾਵੇਜ਼ ਦੇ ਵਿਚ ਚੀਨ ਤੋਂ ਆਯਾਤ ਕੀਤੇ ਗਏ ਉਹ ਚੀਜਾਂ ਹਨ ਜੋ ਕਿ ਕੈਨੇਡੀਅਨ ਮਿਆਰਾਂ ਉਤੇ ਖਰੀਆਂ ਨਹੀਂ ਉਤਰਦੀਆਂ। ਇਹਨਾਂ ਚੀਜਾਂ ਵਿਚ ਗਮ ਬਾਲਾਂ ਜਿਹਨਾਂ ਵਿੱਚੋ ਧਾਤੁ, ਚਉਮੀਨ ਜਿਸ ਵਿੱਚੋ ਕੀੜਾ ਨਿਕਲਿਆ ਜਿਹੀ ਵਧੇਰੇ ਹਾਨੀਕਾਰਕ ਅਤੇ ਖਤਰਨਾਕ ਪਦਾਰਥ ਸ਼ਾਮਿਲ ਹਨ।
ਇਹ ਸੂਚੀ ਕੈਨੇਡੀਅਨ ਭੋਜਨ ਮੁਆਇਨਾ ਏਜੇਂਸੀ ਨੇ ਜਾਰੀ ਕੀਤੀ ਗਈ ਜਿਸਨੂੰ ਅਸੈੱਸ-ਟੂ-ਇਨਫੋਰਮੇਸ਼ਨ' ਦੇ ਤਹਿਤ ਹਾਸਿਲ ਕੀਤਾ ਗਿਆ ਸੀ। ਇਹ ਰਿਪੋਰਟ ਕੈਨੇਡਾ ਵਿਚ ਬਾਹਰੀ ਦੇਸ਼ਾਂ ਤੋਂ ਮੰਗਾਏ ਗਏ ਭੋਜਨ ਪਦਾਰਥਾਂ ਦੀ ਜਾਂਚ ਵਿਚ ਵਧਦੀ ਜਨਤਕ ਦਿਲਚਸਪੀ ਨੂੰ ਦੇਖਦੇ ਹੋਏ ਜਾਰੀ ਕੀਤੀ ਗਈ ਖਾਸ ਤੌਰ ਤੇ ਚੀਨ ਤੋਂ ਆਉਣ ਵਾਲੇ ਭੋਜਨ ਪਦਾਰਥਾਂ ਕਾਰਨ। ਕੰਜਰਵੇਟਿਵ ਸਰਕਾਰ ਲਿਬਰਲ ਪਾਰਟੀ ਦੇ ਉਪਰ ਚੀਨ ਨਾਲ ਸਖ਼ਤਾਈ ਨਾਲ ਪੇਸ਼ ਆਉਣ ਲਈ ਕਾਫੀ ਜ਼ਿਆਦਾ ਦਬਾਅ ਪਾ ਰਹੇ ਹਨ, ਕੈਨੇਡਾ ਅਤੇ ਚੀਨ ਦੇ ਮੱਧ ਰਾਜਨੀਤਿਕ ਤਨਾਵ ਵਧਦੇ ਹੀ ਜਾ ਰਹੇ ਹਨ ਜੋ ਕਿ ਦੋਵਾਂ ਦੇਸ਼ਾਂ ਦੇ ਵਾਪਰਕ ਸੰਬੰਧਾਂ ਨੂੰ ਵੀ ਵਿਗਾੜ ਰਹੇ ਹਨ।
ਬੀਤੇ ਸਮੇ ਦੇ ਵਿਚ ਚੀਨ ਨੇ ਕੈਨੇਡਾ ਦੇ ਕੈਨੋਲਾ ਤੇਲ ਅਤੇ ਮੀਟ ਉਪਰ ਪਾਬੰਦੀ ਲਗਾ ਦਿੱਤੀ ਹੈ, ਇਸ ਕਾਰਨ ਹੁਣ ਕੈਨੇਡਾ ਵੀ ਚੀਨ ਤੋਂ ਆਉਣ ਵਾਲੇ ਭੋਜਨ ਪਦਾਰਥਾਂ ਦੀ ਜਾਂਚ ਕਰ ਰਿਹਾ ਹੈ। ਕੈਨੇਡੀਅਨ ਭੋਜਨ ਮੁਆਇਨਾ ਏਜੇਂਸੀ ਦੁਆਰਾ ਜਾਰੀ ਕੀਤੀ ਗਈ ਸੂਚੀ ਇਹ ਦਰਸ਼ਾਉਂਦੀ ਹੈ ਕਿ ਇੰਸਪੈਕਟਰਾਂ ਲਈ ਚੀਨ ਤੋਂ ਆਉਣ ਵਾਲੇ ਸਮਾਨ ਉਪਰ ਮੁੱਦਾ ਚੁੱਕਣਾ ਕੋਈ ਅਸਧਾਰਨ ਗੱਲ ਨਹੀਂ ਹੈ। 2017 ਅਤੇ 2018 ਦੇ ਵਿਚ ਚੀਨ ਦੀਆਂ ਕੇਵਲ 4 ਭੋਜਨ ਕੰਪਨੀਆਂ ਨੂੰ ਹੀ ਕੈਨੇਡਾ ਵਿਚ ਭੋਜਨ ਭੇਜਣ ਤੋਂ ਰੋਕਿਆ ਗਿਆ ਸੀ, ਹਾਲਾਂਕਿ ਯੂਨੀਵਰਸਿਟੀ ਆਫ ਗੁਏਲਫ ਦੇ ਇਕ ਸਹਾਇਕ ਪ੍ਰੋਫੈਸਰ ਦਾ ਕਹਿਣਾ ਹੈ ਕਿ, ਕੈਨੇਡਾ ਦੁਆਰਾ ਕੋਈ ਵੀ ਬਦਲਾਅ ਲੈਣ ਲਈ ਚੁੱਕੇ ਗਏ ਕਦਮ ਦੋਵਾਂ ਦੇਸ਼ਾਂ ਦੇ ਵਿਚ ਨਾਕਰਾਤਮਕ ਪ੍ਰਭਾਵ ਪਾਉਣਗੇ ਅਤੇ ਵਪਾਰ ਯੁੱਧ ਨੂੰ ਸੱਦਾ ਦੇਣਗੇ।



