ਵੈੱਬ ਡੈਸਕ (UNITED NRI POST) : ਨਾਇਜੀਰਿਆ ਦੀ ਉਤਰਪੱਛਮੀ ਹਿੱਸੇ ਦੇ ਕਿਰਤਾਵਾ ਪਿੰਡ ਦੇ ਵਿਚ ਹਥਿਆਰ ਧਾਰੀਆਂ ਦੁਆਰਾ ਬਦਲੇ ਦੀ ਭਾਵਨਾ ਦੇ ਵਿਚ ਕੀਤੇ ਗਏ ਹਮਲੇ ਦੇ ਵਿਚ 10 ਲੋਕਾਂ ਦੀ ਹੋਈ ਮੌਤ। ਰਾਜ ਪੁਲਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਥਿਆਰਬੰਦ ਲੋਕਾਂ ਨੇ ਪਿੰਡ ਦੇ ਸਫਾਨਾ ਸਥਾਨਕ ਸਰਕਾਰੀ ਇਲਾਕੇ ਦੇ ਵਿਚ 5 ਲੋਕਾਂ ਨੂੰ ਜਖਮੀ ਕਰ ਦਿੱਤਾ ਜਿਸ ਵਿਚ ਇਕ ਸਿਪਾਹੀ ਅਤੇ ਇਕ ਪੈਰਾਮਿਲਟਰੀ ਅਮਲਾ ਵੀ ਸ਼ਾਮਿਲ ਸੀ।
ਹਮਲਾਵਰਾਂ ਨੇ ਪਿੰਡ ਦੇ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਸੁਰੱਖਿਆ ਗਾਰਡ ਨੂੰ ਅਗਵਾ ਕਰ ਲਿਆ, ਇਸ ਤੋਂ ਅਲਾਵਾ ਹਮਲਾਵਰਾਂ ਨੇ ਪੇਂਡੂ ਲੋਕਾਂ ਦੇ ਪੰਜ ਵਾਹਨਾਂ ਅਤੇ 4 ਮੋਟਰਬਾਈਕਾਂ ਨੂੰ ਸਾੜ ਦਿੱਤਾ। ਇਸਦੇ ਨਾਲ ਹੀ ਇਹ ਹਥਿਆਰਬੰਦ ਹਮਲਾਵਰ ਪਿੰਡ ਵੇਲੇ ਦੇ ਪਸ਼ੂ ਵੀ ਚੁੱਕ ਕੇ ਲੈ ਗਏ। ਸੁਰੱਖਿਆ ਏਜੇੰਟ ਜੋ ਕਿ ਲੋਕਾਂ ਨੂੰ ਬਚਾਉਣ ਵਾਸਤੇ ਗਏ ਸਨ ਉਹਨਾਂ ਨੇ ਹੀ ਮਰੇ ਹੋਏ ਲੋਕਾਂ ਦੀ ਲਾਸ਼ਾਂ ਨੂੰ ਲਬਿਆ। ਸਾਂਝੇ ਸੁਰੱਖਿਆ ਬਲਾਂ ਨੂੰ ਇਸ ਇਲਾਕੇ ਦੇ ਵਿਚ ਸਥਿਤੀ ਉਤੇ ਨਜਰ ਰੱਖਣ ਲਈ, ਬੰਦੂਕਧਾਰੀ ਹਮਲਾਵਰਾਂ ਦਾ ਪਿੱਛਾ ਕਰਨ ਅਤੇ ਉਹਨਾਂ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ ਗਿਆ।



