NRI ਔਰਤ ਕਤਲ ਕਾਂਡ : ਦੋਸ਼ੀਆਂ ਨੂੰ ਫੜਨ ਲਈ ਫਿਰੋਜ਼ਪੁਰ ਪੁੱਜੀ ਆਸਟ੍ਰੇਲੀਆਈ ਪੁਲਸ

by

ਸਿਡਨੀ (ਵਿਕਰਮ ਸਹਿਜਪਾਲ) : ਆਸਟ੍ਰੇਲੀਆਈ ਫੈਡਰਲ ਪੁਲਸ ਨੇ ਮ੍ਰਿਤਕ ਰਵਨੀਤ ਕੌਰ ਦੇ ਪਤੀ ਅਤੇ ਉਸ ਦੀ ਪ੍ਰੇਮਿਕਾ ਨੂੰ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। NRI ਔਰਤ ਦੇ ਪੰਜਾਬ 'ਚ ਹੋਏ ਕਤਲ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਫੜਨ ਲਈ ਆਸਟ੍ਰੇਲੀਆਈ ਪੁਲਸ ਫਿਰੋਜ਼ਪੁਰ ਪੁੱਜੀ ਹੈ। ਜਾਣਕਾਰੀ ਮੁਤਾਬਕ ਪੁਲਸ ਹੁਣ ਤਕ 4 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ 14 ਮਾਰਚ ਨੂੰ ਪਿੰਡ ਬੱਗੇ ਕੇ ਪਿੱਪਲ 'ਚੋਂ 29 ਸਾਲਾ ਐੱਨ. ਆਰ. ਆਈ. ਰਵਨੀਤ ਕੌਰ ਲਾਪਤਾ ਹੋ ਗਈ ਸੀ, ਜਿਸ ਦੀ ਲਾਸ਼ ਲਹਿਰਗਾਗਾ ਨਹਿਰ 'ਚੋਂ ਮਿਲੀ ਸੀ। ਉਹ 4 ਸਾਲਾ ਬੱਚੀ ਦੀ ਮਾਂ ਸੀ। 


ਪਤੀ ਜਸਪ੍ਰੀਤ ਸਿੰਘ ਨੇ ਆਸਟ੍ਰੇਲੀਆ 'ਚ ਬੈਠ ਕੇ ਰਵਨੀਤ ਦੇ ਕਤਲ ਦੀ ਸਾਜਸ਼ ਰਚੀ। ਉਸ ਨੇ ਆਪਣੀ ਦੋਸਤ ਕਿਰਨਜੀਤ ਕੌਰ ਨੂੰ ਭਾਰਤ ਭੇਜਿਆ ਅਤੇ ਪਤਨੀ ਦਾ ਕਤਲ ਕਰਵਾਇਆ। ਅਜੇ ਤਕ ਮੁੱਖ ਦੋਸ਼ੀ ਪਕੜ ਤੋਂ ਬਾਹਰ ਹੋਣ ਕਾਰਨ ਰਵਨੀਤ ਦਾ ਪਰਿਵਾਰ ਵਾਰ-ਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਆਸਟ੍ਰੇਲੀਆ 'ਚ ਰਹਿ ਰਹੇ ਪੰਜਾਬੀਆਂ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਗੁਹਾਰ ਲਗਾਈ ਹੈ। 


ਫੈਡਰਲ ਪੁਲਸ ਦੇ ਐੱਸ. ਪੀ. ਡਿਟੈਕਟਿਵ ਮਰੇ ਟੇਲਰ ਤੇ ਕਾਨੂੰਨੀ ਸਲਾਹਕਾਰ ਆਸਟ੍ਰੇਲੀਅਨ ਹਾਈ ਕਮਿਸ਼ਨ ਸੰਜੇ ਮੈਣੀ ਨੇ ਫਿਰੋਜ਼ਪੁਰ ਪੁੱਜ ਕੇ ਪੁਲਸ ਦੇ ਸੀਨੀਅਰ ਅਫਸਰਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ।

More News

NRI Post
..
NRI Post
..
NRI Post
..