ਨਿਊਜ਼ੀਲੈਂਡ ਮਸਜਿਦ ਹਮਲਾ : ਦੋਸ਼ੀ ‘ਤੇ ਚੱਲੇਗਾ 50 ਬੇਕਸੂਰਾਂ ਦੇ ਕਤਲ ਦਾ ਦੋਸ਼

by

ਨਿਊਜ਼ੀਲੈਂਡ/ਸਿਡਨੀ (ਵਿਕਰਮ ਸਹਿਜਪਾਲ) : ਕ੍ਰਾਈਸਟਚਰਚ ‘ਚ ਦੋ ਮਸਜਿਦਾਂ ‘ਤੇ ਹਮਲਾ ਕਰਨ ਵਾਲੇ ਦੋਸ਼ੀ ‘ਤੇ 50 ਲੋਕਾਂ ਦਾ ਕਤਲ ਕਰਨ ਦਾ ਕੇਸ ਚੱਲੇਗਾ। ਇਸ ਹਫਤੇ ਉਸ ਨੂੰ ਅਦਾਲਤ ‘ਚ ਫਿਰ ਪੇਸ਼ ਕੀਤਾ ਜਾਵੇਗਾ। ਨਿਊਜ਼ੀਲੈਂਡ ਪੁਲਿਸ ਨੇ ਦੱਸਿਆ ਕਿ ਹਮਲਾਵਰ ਬ੍ਰੈਂਟਨ ਟਾਰੇਂਟ ‘ਤੇ ਕਤਲ ਦਾ ਇਕ ਹੋਰ ਦੋਸ਼ ਲੱਗਾ ਸੀ ਪਰ ਪੁਲਿਸ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹੋਣ ਵਾਲੀ ਪੇਸ਼ੀ ਮੌਕੇ ਹਮਲੇ ‘ਚ ਮਾਰੇ ਗਏ ਸਾਰੇ ਲੋਕਾਂ ਅਤੇ ਜ਼ਖਮੀਆਂ ਦੇ ਸਬੰਧ ‘ਚ ਵੀ ਉਸ ‘ਤੇ ਦੋਸ਼ ਤੈਅ ਕੀਤੇ ਜਾਣਗੇ। ਉਸ ਨੇ ਕਿਹਾ, ”ਕ੍ਰਾਈਸਟਚਰਚ ਅੱਤਵਾਦੀ ਹਮਲੇ ਦੇ ਦੋਸ਼ ‘ਚ ਹਿਰਾਸਤ ਲਏ ਗਏ ਦੋਸ਼ੀ ਨੂੰ ਸ਼ੁੱਕਰਵਾਰ ਨੂੰ ਜਦੋਂ ਕ੍ਰਾਈਸਟਚਰਚ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ, ਉਦੋਂ ਉਸ ‘ਤੇ 50 ਲੋਕਾਂ ਦੇ ਕਤਲ ਅਤੇ 39 ਲੋਕਾਂ ਦਾ ਕਤਲ ਕਰਨ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਜਾਵੇਗਾ। 


ਪੁਲਿਸ ਨੇ ਕਿਹਾ ਕਿ ਟਾਰੇਂਟ ‘ਤੇ ਹੋਰ ਦੋਸ਼ ਲਗਾਉਣ ‘ਤੇ ਵੀ ਵਿਚਾਰ ਕੀਤਾ ਜਾਵੇਗਾ ਪਰ ਉਨ੍ਹਾਂ ਨੇ ਇਸ ‘ਤੇ ਖੁੱਲ੍ਹ ਕੇ ਕੋਈ ਜਾਣਕਾਰੀ ਨਹੀਂ ਦਿੱਤੀ। ਟਾਰੇਂਟ ਨੂੰ ਇਸ ਮਾਮਲੇ ‘ਚ ਪਹਿਲੀ ਵਾਰ 16 ਮਾਰਚ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਮੂਲ ਦੇ 28 ਸਾਲਾ ਬ੍ਰੈਂਟਨ ਟਾਰੇਂਟ ਨੇ 15 ਮਾਰਚ ਨੂੰ ਮੱਧ ਕ੍ਰਾਈਸਟਚਰਚ ‘ਚ ਅਲ ਨੂਰ ਮਸਜਿਦ ਅਤੇ ਸ਼ਹਿਰ ਦੇ ਬਾਹਰੀ ਹਿੱਸੇ ‘ਚ ਲਿਨਵੁੱਡ ਮਸਜਿਦ ‘ਤੇ ਗੋਲੀਬਾਰੀ ਕਰ ਕੇ 50 ਲੋਕਾਂ ਦੀ ਮੌਤ ਦੇ ਘਾਟ ਉਤਾਰ ਦਿੱਤਾ ਸੀ।

More News

NRI Post
..
NRI Post
..
NRI Post
..