ਓਂਟਾਰੀਓ – ਮਾਂ ਤੇ ਬਚੇ ਨੂੰ ਕਾਰ ਅੰਦਰ ਛੱਡ ਕੇ ਜਾਣ ਦੇ ਲਗੇ ਦੋਸ਼

by

ਓਂਟਾਰੀਓ (UNITED NRI POST) : ਕੈਨੇਡਾ ਦੇ ਓਂਟਾਰੀਓ ਵਿਖੇ ਓਸ਼ਾਵਾ ਸ਼ਹਿਰ ਦੇ ਵਿਚ ਇਕ ਮਾਂ ਦੇ ਖਿਲਾਫ ਆਪਣੇ ਬੱਚੇ ਨੂੰ ਬੰਦ ਕਾਰ ਵਿਚ ਛੱਡ ਜਾਣ ਦਾ ਦੋਸ਼ ਲੱਗਾ, ਕਥਿਤ ਤੌਰ ਤੇ ਮਾਂ ਓਸ਼ਾਵਾ ਕੇਂਦਰ ਦੇ ਸਟਾਰਬੱਕਸ ਦੇ ਕੋਲ ਕਾਰ ਖੜੀ ਕਰਕੇ ਆਪਣੇ ਬੱਚੇ ਨੂੰ ਇਨੀ ਗਰਮੀ ਦੇ ਵਿਚ ਕਾਰ ਦੇ ਅੰਦਰ ਹੀ ਬੰਦ ਛੱਡ ਕੇ ਚਲ ਗਈ| ਬੱਚਾ ਤਕਰੀਬਨ 45 ਮਿੰਟ ਤਕ ਕਾਰ ਦੇ ਅੰਦਰ ਬੰਦ ਰਿਹਾ, ਡਰਹਮ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਅਫਸਰਾਂ ਨੇ ਐਤਵਾਰ ਨੂੰ ਸ਼ਾਮ ਕਰੀਬ 4:30 ਵਜੇ ਕਾਰ ਦੀ ਖਿੜਕੀ ਤੋੜ ਕੇ ਬੱਚੇ ਨੂੰ ਬਾਹਰ ਕਢਿਆ।

ਇਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਅਤੇ ਦਸਿਆ ਕਿ ਬੱਚਾ ਇਕ ਦਮ ਠੀਕ ਹੈ, ਉਥੇ ਹੀ ਬੌਮਨਵਿੱਲੇ ਦੀ ਔਰਤ ਦੇ ਖਿਲਾਫ 10 ਸਾਲ ਦੇ ਬਚੇ ਨੂੰ ਬੰਦ ਛੱਡ ਕੇ ਜਾਣ ਦੇ ਦੋਸ਼ ਲੱਗੇ, ਪੁਲਿਸ ਬੱਚੇ ਦੀ ਪਛਾਣ ਦੀ ਰੱਖਿਆ ਕਰਨ ਲਈ ਔਰਤ ਦਾ ਨਾਮ ਨਹੀਂ ਦੱਸਿਆ। ਆਪ ਜੀ ਨੂੰ ਦਸ ਦਿੱਤੋ ਜਾਵੇ ਕੇ ਜੇਕਰ ਬਾਹਰ ਦਾ ਤਾਪਮਾਨ 26 ਡੀਗਰੀ ਹੈ ਤਾਂ ਛਾਂਹ ਵਿਚ ਖੜੀ ਬੰਦ ਗੱਡੀ ਦਾ ਤਾਪਮਾਨ ਮਿੰਟਾਂ ਸਕਿੰਡਾਂ ਦੇ ਅੰਦਰ ਹੀ ਅੰਦਰ ਦਾ ਤਾਪਮਾਨ 32 ਡੀਗਰੀ ਤਕ ਪਹੁੰਚ ਜਾਉਂਦਾ ਹੈ ਅਤੇ ਉਥੇ ਹੀ ਜੇਕਰ ਗੱਡੀ ਧੁੱਪ ਵਿਚ ਖੜੀ ਹੈ ਤਾਂ ਉਸਦਾ ਅੰਦਰੂਨੀ ਤਾਪਮਾਨ 71 ਡਿਗਰੀ ਤਕ ਪਹੁੰਚ ਜਾਏਗਾ।

ਇਸ ਲਈ ਬੱਚਿਆਂ ਨੂੰ ਜਾਂ ਪਾਲਤੂ ਪਸ਼ੂਆਂ ਨੂੰ ਕਿਸੇ ਵੀ ਸੂਰਤ ਦੇ ਵਿਚ ਬੰਦ ਕਾਰ ਦੇ ਅੰਦਰ ਛੱਡਣਾ ਸਹੀ ਨਹੀਂ ਹੈ ਚਾਹੇ ਉਸਦੀ ਉਸਦੀਆਂ ਖਿੜਕੀਆਂ ਖੁੱਲੀਆਂ ਹੀ ਕਿਊ ਨਾ ਹੋਣ ਕਿਉਕਿ ਬੱਚੇ ਅਤੇ ਪਸ਼ੂ ਆਪਣੇ ਸਰੀਰ ਨੂੰ ਬਾਲਗ ਲੋਕਾਂ ਵਾਂਗ ਸੰਤੂਲਨ ਵਿਚ ਰੱਖਣ ਵਿਚ ਸਮਰਥ ਨਹੀਂ ਹੁੰਦੇ, ਇਸ ਲਈ ਅਜਿਹੀ ਹਾਲਤ ਵਿਚ ਇਹਨਾਂ ਨੂੰ ਬੰਦ ਗੱਡੀ ਵਿਚ ਛੱਡਣਾ ਇਕ ਜੁਰਮ ਹੈ।

More News

NRI Post
..
NRI Post
..
NRI Post
..