IPL T20 : ਰਸਲ ਦੀ ਤੂਫ਼ਾਨੀ ਪਾਰੀ ਅੱਗੇ ਵਿਰਾਟ ਸੈਨਾ ਹੋਈ ਢੇਰ

by

ਬੈਂਗਲੁਰੂ (ਵਿਕਰਮ ਸਹਿਜਪਾਲ) : ਕਪਤਾਨ ਵਿਰਾਟ ਕੋਹਲੀ ਤੇ ਸਦਾਬਹਾਰ ਏ. ਬੀ. ਡਿਵਿਲੀਅਰਸ ਦੇ ਧਮਾਕੇਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਇੱਥੇ ਅਸਲੀ ਰੰਗ ਬਿਖੇਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਆਈ. ਪੀ. ਐੱਲ. ਮੈਚ ਵਿਚ ਸ਼ੁੱਕਰਵਾਰ ਨੂੰ 3 ਵਿਕਟਾਂ 'ਤੇ 205 ਦੌੜਾਂ ਦਾ ਵੱਡਾ ਸਕੋਰ ਬਣਾਇਆ। 


ਕੋਹਲੀ ਨੇ 49 ਗੇਂਦਾਂ 'ਤੇ 9 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 84 ਦੌੜਾਂ ਬਣਾਈਆਂ ਜਦਕਿ ਡਿਵਿਲੀਅਰਸ ਨੇ 32 ਗੇਂਦਾਂ 'ਤੇ 63 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 5 ਚੌਕੇ ਤੇ 4 ਛੱਕੇ ਸ਼ਾਮਲ ਹਨ।ਮਾਰਕਸ ਸਟੋਇੰਸ ਨੇ ਆਖਿਰ ਵਿਚ 13 ਗੇਂਦਾਂ 'ਤੇ  ਅਜੇਤੂ 28 ਦੌੜਾਂ ਬਣਾ ਕੇ ਸਕੋਰ 200 ਦੇ ਪਾਰ ਪਹੁੰਚਾਇਆ। ਕੋਲਕਾਤਾ ਨਾਈਟ ਰਾਈਡਰਜ਼ ਰਸਲ ਨੇ ਤੂਫਾਨੀ ਪਾਰੀ ਖੇਡੀ ਜਿਸ  'ਚ ਰਸਲ ਨੇ 13 ਗੇਂਦਾ ਤੇ 48 ਦੌੜਾ ਬਣਾਇਆ ਅਤੇ ਟੀਮ ਨੂੰ ਜਿੱਤ ਦੇ ਦਰਵਾਜੇ ਤੱਕ ਲੈ ਗਿਆ ਤੇ ਟੀਮ ਨੇ ਇਹ ਮੁਕਾਬਲਾ 5 ਵਿਕਟਾਂ ਨਾਲ ਜਿੱਤ ਲਿਆ। 


More News

NRI Post
..
NRI Post
..
NRI Post
..