ਮੁੰਬਈ (ਵਿਕਰਮ ਸਹਿਜਪਾਲ) : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖਾਨ ਨੇ ਇਕ ਉਪਲੱਬਧੀ ਹਾਸਿਲ ਕੀਤੀ ਹੈ। ਕਿੰਗ ਖ਼ਾਨ ਨੂੰ 'ਦਿ ਯੂਨੀਵਰਸਿਟੀ ਆਫ਼ ਲੰਡਨ' ਵਲੋਂ ਡਾਇਰੇਕਟੋਰੇਟ ਦੀ ਡਿਰਗੀ ਦਿੱਤੀ ਗਈ ਹੈ। ਇਹ ਡਿਗਰੀ ਉਨ੍ਹਾਂ ਨੂੰ ਫਿਲਾਂਥ੍ਰੋਪੀ ਸਬਜੈਕਟ 'ਚ ਮਿਲੀ ਹੈ। ਇਹ ਜਾਣਕਾਰੀ ਸ਼ਾਹਰੁਖ ਖਾਨ ਨੇ ਟਵਿੱਟਰ 'ਤੇ ਜਨਤਕ ਕੀਤੀ ਹੈ।
ਆਪਣੇ ਟਵਿਟਰ ਅਕਾਊਂਟ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਸ਼ਾਹਰੁਖ ਨੇ ਕਿਹਾ, ''ਯੂਨੀਵਰਸਿਟੀ ਆਫ ਲਾਅ' ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਇਸ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਲਈ ਮੇਰੇ ਵੱਲੋਂ ਸ਼ੁਭਕਾਮਨਾਵਾਂ।"ਜ਼ਿਕਰਯੋਗ ਹੈ ਕਿ ਸ਼ਾਹਰੁਖ ਪਹਿਲਾਂ ਸਾਲ 2009 'ਚ ਯੂਨੀਵਰਸਿਟੀ ਆਫ ਬੈਡਫੋਰਡਸ਼ਾਇਰ ਤੇ ਸਾਲ 2015 'ਚ ਉਨ੍ਹਾਂ ਨੂੰ ਯੂਨੀਵਰਸਿਟੀ ਆਫ ਐਡੀਨਬਰਗ ਤੋਂ ਸਨਮਾਨਿਤ ਹੋ ਚੁੱਕੇ ਹਨ।Thank u for the honour @universityoflaw & my best wishes to the graduating students. It will encourage our team at @MeerFoundation to strive ‘selfishly’ to share more. pic.twitter.com/IBI1I6UlFY
— Shah Rukh Khan (@iamsrk) April 4, 2019



