ਅਮਰੀਕਾ ਵੱਲੋਂ ਚੀਨੀ ਆਗੂ ‘ਤੇ ਪਾਬੰਦੀ ਦੀ ਮੰਗ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ 43 ਸੰਸਦ ਮੈਂਬਰਾਂ ਨੇ ਚੀਨ ‘ਚ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਮਾਮਲੇ ਨੂੰ ਲੈ ਕੇ ਸ਼ਿਨਜਿਆਂਗ ਸੂਬੇ ਦੇ ਮੁਖੀ ਅਤੇ ਕਮਿਊਨਿਸਟ ਪਾਰਟੀ ਦੇ ਵੱਡੇ ਆਗੂ ਚੇਨ ਕੁਆਨਗੁਓ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਦੇ 24 ਅਤੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੇ 19 ਸੰਸਦ ਮੈਂਬਰਾਂ ਨੇ ਪੱਤਰ ਲਿਖ ਕੇ ਕਿਹਾ ਕਿ ਚੀਨ ‘ਚ ਉਈਗਰ ਮੁਸਲਮਾਨਾਂ ਨਾਲ ਕੀਤੇ ਜਾ ਰਹੇ ਗੈਰ-ਮਨੁੱਖੀ ਵਿਹਾਰ ‘ਤੇ ਟਰੰਪ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਚੀਨ ‘ਚ ਮਨੁੱਖੀ ਅਧਿਕਾਰ ਉਲੰਘਣਾ ਮਾਮਲੇ ‘ਚ ਦੋਸ਼ੀ ਕੰਪਨੀਆਂ ਦੇ ਨਾਂ ਵੀ ਸਾਹਮਣੇ ਲਿਆਉਣੇ ਚਾਹੀਦੇ ਹਨ। 


ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਹੋਰ ਪ੍ਰਮੁੱਖ ਅਧਿਕਾਰੀਆਂ ਨੂੰ ਸੰਬੋਧਨ ਪੱਤਰ ‘ਚ ਕਿਹਾ ਗਿਆ ਹੈ ਕਿ ਚੀਨ ਦੇ ਹਿਰਾਸਤ ਕੇਂਦਰਾਂ ਤੋਂ ਲਗਾਤਾਰ ਆ ਰਹੀਆਂ ਮਨੁੱਖੀ ਅਧਿਕਾਰ ਉਲੰਘਣਾ ਦੀਆਂ ਖ਼ਬਰਾਂ ਦੇ ਬਾਵਜੂਦ ਹਾਲੇ ਤਕ ਕੋਈ ਪਾਬੰਦੀ ਨਹੀਂ ਲੱਗੀ। ਇਹ ਦੁੱਖ ਵਾਲੀ ਗੱਲ ਹੈ ਚੀਨ ‘ਚ ਸੰਯੁਕਤ ਰਾਸ਼ਟਰ ਨੁਮਾਇੰਦਿਆਂ ਦੀ ਜਾਂਚ ‘ਚ ਪਾਇਆ ਗਿਆ ਹੈ ਕਿ ਸ਼ਿਨਜਿਆਂਗ ਸੂਬੇ ‘ਚ ਸਥਾਨਕ ਪ੍ਰਸ਼ਾਸਨ ਦੀ ਨਿਗਰਾਨੀ ‘ਚ ਹਿਰਾਸਤ ਕੈਂਪਾਂ ‘ਚ 10 ਲੱਖ ਦੇ ਕਰੀਬ ਉਈਗਰ ਮੁਸਲਮਾਨ ਬੰਧਕ ਬਣਾ ਕੇ ਰੱਖੇ ਗਏ ਹਨ।

More News

NRI Post
..
NRI Post
..
NRI Post
..