ਸਲਮਾਨ ਖਾਨ ਦੇ ਕਾਰਣ ਕਿਕ 2 ਵਿਚੋਂ ਮਾਨੁਸ਼ੀ ਚਿੱਲਰ ਆਊਟ , ਜੈਕਲੀਨ ਇਨ

by mediateam

ਮੀਡੀਆ ਡੈਸਕ , ਜੁਲਾਈ ( NRI MEDIA )

ਬਾਲੀਵੁੱਡ ਵਿੱਚ ਵੱਡੇ ਸਟਾਰਸ ਨਾਲ ਲਿੰਕ ਬਹੁਤ ਮਾਅਨੇ ਰੱਖਦੇ ਹਨ ਹੁਣ ਫਿਲਮੀ ਜਗਤ ਦੀ ਇਸ ਖਬਰ ਨੂੰ ਹੀ ਲੈ ਲਓ , ਮਿਸ ਵਰਲਡ 2017 ਮਾਨੁਸ਼ੀ ਚਿੱਲਰ ਵਲੋਂ ਪਿਛਲੇ ਦਿਨੀਂ ਸਲਮਾਨ ਖਾਨ ਸਟਾਰਰ ਫਿਲਮ ਕਿੱਕ 2 ਵਿੱਚ ਬਾਲੀਵੁੱਡ ਡੈਬਿਊ ਕਰਨ ਦੀ ਖਬਰ ਸਾਹਮਣੇ ਆਈ ਸੀ ਪਰ ਹੁਣ ਮਾਨੁਸ਼ੀ ਚਿੱਲਰ ਦੇ ਹੱਥੋਂ ਸਲਮਾਨ ਖ਼ਾਨ ਦੀ ਫ਼ਿਲਮ ਨਿਕਲ ਚੁੱਕੀ ਹੈ ,ਸਲਮਾਨ ਖ਼ਾਨ ਦੀ ਇਸ ਫ਼ਿਲਮ ਵਿੱਚ ਹੁਣ ਜੈਕਲੀਨ ਫਰਨਾਂਡਿਜ਼ ਨਜ਼ਰ ਆਉਣਗੇ , ਦੱਸਿਆ ਜਾ ਰਿਹਾ ਹੈ ਕਿ ਜੈਕਲੀਨ ਵੱਲੋਂ ਸਲਮਾਨ ਖਾਨ ਨੂੰ ਸਿਫਾਰਿਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਫ਼ਿਲਮ ਮਿਲੀ ਹੈ 


ਕਿਕ 2 ਵਿੱਚ ਜੈਕਲੀਨ ਫਰਨਾਂਡਿਜ਼ ਨੂੰ ਰੋਲ ਮਿਲਣ ਦਾ ਕਾਰਨ ਵੀ ਘੱਟ ਦਿਲਚਸਪ ਨਹੀਂ ਹੈ , ਇਕ ਅਖਬਾਰ ਦੇ ਮੁਤਾਬਕ ਜੇਕਲੀਨ ਕਿਸੇ ਹਾਲ ਵਿੱਚ ਕਿਕ 2 ਵਿੱਚ ਕੰਮ ਕਰਨਾ ਚਾਹੁੰਦੇ ਸਨ ,ਇਸ ਲਈ ਜੈਕਲੀਨ ਫਰਨਾਂਡਿਜ਼ ਨੇ ਸਲਮਾਨ ਖਾਨ ਨੂੰ ਆਪਣੀ ਸਿਫਾਰਿਸ਼ ਫਿਲਮ ਦੇ ਪ੍ਰੋਡਿਸੂਰ ਸਾਜਿਦ ਨਾਦਿਆਵਾਲਾ ਦੇ ਸਾਹਮਣੇ ਕਰਨ ਨੂੰ ਕਿਹਾ ਸੀ , ਇਸ ਤਰ੍ਹਾਂ ਜੈਕਲੀਨ ਫਰਨਾਂਡਿਜ਼ ਨੇ ਮਾਨੁਸ਼ੀ ਚਿੱਲਰ ਦੇ ਹੱਥੋਂ ਇਹ ਫਿਲਮ ਖੋਹ ਲਈ ਹੈ |

ਬਾਲੀਵੁੱਡ ਵਿਚ ਜੇਕਲੀਨ ਅਤੇ ਸਲਮਾਨ ਖਾਨ ਨੂੰ ਕਾਫੀ ਨੇੜੇ ਮੰਨਿਆ ਜਾਂਦਾ ਹੈ , ਸਲਮਾਨ ਖਾਨ ਦੇ ਕਾਰਨ ਪਹਿਲਾ ਵੀ ਜੈਕਲੀਨ ਨੂੰ ਕਈ ਫ਼ਿਲਮਾਂ ਵਿੱਚ ਕੰਮ ਮਿਲ ਚੁਕਾ ਹੈ , ਇਸ ਤੋਂ ਪਹਿਲਾ ਕਿਕ ਫਿਲਮ ਦੇ ਪਹਿਲੇ ਭਾਗ ਵਿੱਚ ਵੀ ਉਹ ਸਲਮਾਨ ਖਾਨ ਨਾਲ ਨਜ਼ਰ ਆਏ ਸਨ, ਇਸ ਤੋਂ ਬਾਅਦ ਹੁਣ ਜੈਕਲਿਨ ਜਲਦੀ ਹੀ ਇਕ ਵੈੱਬ ਸੀਰੀਜ਼ ਵਿੱਚ ਕੰਮ ਕਰਦੇ ਨਜ਼ਰ ਆਉਣਗੇ , ਇਸ ਸੀਰੀਜ਼ ਦਾ ਨਾਮ ਮਿਸੇਜ਼ ਸੀਰੀਅਲ ਕਿਲਰ ਹੈ |