ਇਆਬਾਮੇਟਾਊਂਗ ਵਿੱਚ ਆ ਰਿਹਾ ਹੈ ਦੂਸ਼ਤ ਪਾਣੀ – ਐਮਰਜੰਸੀ ਦੀ ਘੋਸ਼ਣਾ

by

ਇਆਬਾਮੇਟਾਊਂਗ , 17 ਜੁਲਾਈ ( NRI MEDIA )

ਉਤਰੀ ਉਨਟਾਰੀਓ ਵਿਚ ਫਰਸਟ ਨੇਸ਼ਨ ਨੇ ਪਾਣੀ ਦੀ ਪੂਰਤੀ ਦੀ ਗੁਣਵੱਤਾ ਨੂੰ ਮੱਦੇਨਜਰ ਰੱਖਦੇ ਹੋਏ ਐਮਰਜੰਸੀ ਦੀ ਸਥਿਤੀ ਦੀ ਘੋਸ਼ਣਾ ਕੀਤੀ ਹੈ , ਇਆਬਾਮੇਟਾਊਂਗ ਫਰਸਟ ਨੇਸ਼ਨ ਚੀਫ ਨੇ ਕਿਹਾ ਕਿ ਇਹ ਕਦਮ ਪਾਣੀ ਸਪਲਾਈ ਦੇ ਵਿਚ ਵਧੇਰੇ ਮਾਤਰਾ ਵਿਚ ਹਾਨੀਕਾਰਨ ਰਸਾਇਣ ਮਜੂਦ ਹੋਣ ਕਾਰਣ ਚੁੱਕਿਆ ਗਿਆ ਹੈ , ਕਲੋਰੀਨ ਜਿਹੇ ਉਪ-ਉਤਪਾਦਾਂ ਦੇ ਪ੍ਰਕਿਰਤਕ ਪਦਾਰਥਾਂ ਨਾਲ ਮਿਲਾਵਟ ਹੋਣ ਕਰਕੇ ਪਾਣੀ ਦੂਸ਼ਿਤ ਹੋ ਰਿਹਾ ਹੈ , ਇਸ ਦੂਸ਼ਿਤ ਪਾਣੀ ਨਾਲ ਕੈਂਸਰ ਦਾ ਖਤਰਾ ਹੋਣ ਦੀ ਸੰਭਾਵਨਾ ਹੈ ਜਿਸ ਕਾਰਣ ਇਹ ਵੱਡਾ ਫੈਸਲਾ ਲਿਆ ਗਿਆ ਹੈ |

ਚੀਫ ਹਾਰਵੇ ਏਸਨੋ ਨੇ ਕਿਹਾ ਕਿ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ ਪਾਣੀ ਦੇ ਵਿਚ ਟ੍ਰਾਈਹਾਲੋਮੀਥੇਨਸ ਪਾਏ ਜਾਂਦੇ ਹਨ ਜੋ ਕਿ ਸਿਹਤ ਕੈਨੇਡਾ ਸੁਰੱਖਿਆ ਮਿਆਰੀ ਤੋਂ ਕਿਤੇ ਵੱਧ ਹਨ ਅਤੇ ਇਸ ਕਾਰਨ ਕੈਂਸਰ ਦਾ ਵੀ ਖਤਰਾ ਬਹੁਤ ਜ਼ਿਆਦਾ ਹੈ,ਇਆਬਾਮੇਟਾਊਂਗ ਅਧਿਕਾਰੀ ਇਲਾਕੇ ਦੇ ਲੋਕਾਂ ਨੂੰ ਨਹਾਉਣ ਲਈ ਅਤੇ ਭਾਂਡੇ ਮਾਂਜਣ ਵੇਲੇ ਘਟ ਪਾਣੀ ਦੀ ਵਰਤੋਂ ਕਰਨ ਲਈ ਸਾਵਧਾਨ ਕੀਤਾ ਹੈ , ਇਸ ਇਲਾਕੇ ਦੇ ਵਾਸੀ 3 ਵੱਖ ਸਟੇਸ਼ਨਾਂ ਤੋਂ ਪੀਣ ਦਾ ਪਾਣੀ ਪ੍ਰਾਪਤ ਕਰਦੇ ਹਨ ਜਾਂ ਫਿਰ ਬੋਤਲਾਂ ਵਾਲਾ ਪਾਣੀ ਵਰਤਦੇ ਹਨ।

ਸਵਦੇਸ਼ੀ ਸੇਵਾਵਾਂ ਕੈਨੇਡਾ ਦੇ ਬੁਲਾਰੇ ਨੇ ਕਿਹਾ ਕਿ ਇਕ ਨਵਾਂ ਪਾਣੀ ਟ੍ਰੀਟਮੈਂਟ ਯੋਜਨਾ ਪੀਣ ਯੋਗ ਸਾਫ ਪਾਣੀ ਪ੍ਰਦਾਨ ਕਰੇਗਾ ਜੋ ਕਿ ਅਗਸਤ ਵਿਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ, ਇਸ ਇਲਾਕੇ ਦਾ ਸਮੂਹ ਤਕਰੀਬਨ ਦੋ ਦਸ਼ਕਾਂ ਤੋਂ ਉਬਲਿਆ ਪਾਣੀ ਵਰਤਣ ਦੀ ਸਲਾਹ ਉਤੇ ਹੀ ਨਿਰਭਰ ਹੈ |

More News

NRI Post
..
NRI Post
..
NRI Post
..