ਕੈਨੇਡਾ : ਹੰਬੋਲਟ ਬਰੌਂਕਸ ਬੱਸ ਹਾਦਸੇ ਨੂੰ ਵਾਪਰਿਆਂ ਹੋਇਆ ਸਾਲ, ਵੇਖਣ ਨੂੰ ਮਿਲਿਆ ਭਾਵੁਕ ਮਾਹੌਲ

by

ਓਂਟਾਰੀਓ (ਵਿਕਰਮ ਸਹਿਜਪਾਲ) : ਬੀਤੇ ਦਿਨ 6 ਅਪ੍ਰੈਲ ਨੂੰ ਹੰਬੋਲਟ ਬਰੌਂਕਸ ਬੱਸ ਹਾਦਸੇ ਦੀ ਦੁਰਘਟਨਾ ਨੂੰ ਵਾਪਰਿਆਂ ਸਾਲ ਹੋ ਗਿਆ। ਇਸ ਮੌਕੇ ਕੈਨੇਡਾ ਵਿਚ ਬੇਹਦ ਭਾਵੁਕ ਮਾਹੌਲ ਵੇਖਣ ਨੂੰ ਮਿਲਿਆ। ਕੱਲ੍ਹ ਹੰਬੋਲਟ ਬਰੌਂਕਸ ਬੱਸ ਹਾਦਸੇ ਪੀੜਤਾਂ ਲਈ ਮੈਮੋਰੀਅਲ ਸਰਵਿਸ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਸ਼ਾਮ 4:50 ਵਜੇ ਇੱਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਇਹ ਓਹੀ ਸਮਾਂ ਸੀ ਜਿਸ ਵੇਲੇ ਇਹ ਹਾਦਸਾ ਵਾਪਰਿਆ ਸੀ। ਇਸ ਮੌਕੇ ਕੈਨੇਡਾ ਵਾਸੀਆਂ ਨੇ ਵੱਖੋ-ਵੱਖਰੇ ਤਰੀਕੇ ਨਾਲ ਬੱਸ ਹਾਦਸੇ ਵਿਚ ਜਾਨ ਗਵਾਉਣ ਵਾਲੇ 16 ਲੋਕਾਂ ਨੂੰ ਯਾਦ ਕੀਤਾ। ਮੋਮਬੱਤੀਆਂ ਜਗਾ ਕੇ, ਘਰਾਂ ਦੇ ਬਾਹਰ ਹਾਕੀ ਸਟਿਕਸ ਰੱਖ ਕੇ ਤੇ ਇਕੱਠ ਕਰਕੇ ਪੀੜਤਾਂ ਨੂੰ ਯਾਦ ਕੀਤਾ ਗਿਆ। 


ਕਈ ਲੋਕਾਂ ਨੇ ਤਾਂ ਇਸ ਹਾਦਸੇ ਸਬੰਧੀ ਆਪਣੇ ਸਰੀਰ 'ਤੇ ਟੈਟੂ ਵੀ ਬਣਵਾਏ। ਯਾਦ ਰਹੇ 6 ਅਪ੍ਰੈਲ, 2018 ਨੂੰ ਵਾਪਰੇ ਇਸ ਕ੍ਰੈਸ਼ ਵਿਚ 16 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਵਿਚ ਜ਼ਿਆਦਾ ਹੰਬੋਲਟ ਬਰੌਂਕਸ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਸਨ, ਜਦਕਿ 13 ਲੋਕ ਜ਼ਖ਼ਮੀ ਹੋਏ ਸਨ। ਦੱਸ ਦਈਏ ਇਸ ਘਟਨਾ ਵਿਚ ਸ਼ਾਮਲ ਟਰੱਕ ਚਾਲਕ ਪੰਜਾਬੀ ਨੌਜਵਾਨ ਜਸਕੀਰਤ ਸਿੱਧੂ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ।

More News

NRI Post
..
NRI Post
..
NRI Post
..