ਕੁਵੈਤ ਵਿੱਚ ਭਾਰਤੀ ਨਾਗਰਿਕ ਨਸ਼ੇ ਸਣੇ ਗ੍ਰਿਫ਼ਤਾਰ

by mediateam

ਕੁਵੈਤ (ਵਿਕਰਮ ਸਹਿਜਪਾਲ) : ਭਾਰਤ ਦੇ ਇੱਕ ਟਰੱਕ ਡਰਾਈਵਰ ਨੂੰ ਕੁਵੈਤ ਦੇ ਪੁਲਿਸ ਅਧਿਕਾਰੀਆਂ ਨੇ ਇਰਾਕ ਤੋਂ 3 ਕਿਲੋ ਗਾਂਜੇ ਨਾਲ ਦੇਸ਼ ਵਿੱਚ ਵੜਣ ਦੀ ਕੋਸ਼ਿਸ਼ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਅਰਬ ਟਾਇਮਜ਼ ਨੇ ਅਲ-ਰਾਇ ਦੈਨਿਕ ਨੇ ਸਨਿੱਚਰਵਾਰ ਨੂੰ ਆਈ ਖ਼ਬਰ ਦੇ ਹਵਾਲੇ ਨਾਲ ਕਿਹਾ ਕਿ ਡਾਇਰੈਕਟੋਰੇਟ ਆਫ਼ ਸਰਚ ਐਂਡ ਕਸਟਮਜ਼ ਇੰਨਵੈਸਟੀਗੇਸ਼ਨ ਦੀ ਇੱਕ ਟੀਮ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਟਰੱਕ ਡਰਾਈਵਰ ਨੂੰ ਕੁਵੈਤ ਦਾ ਸਫ਼ਰ ਕਰਨ ਦੀ ਸੂਚਨਾ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ|

More News

NRI Post
..
NRI Post
..
NRI Post
..