ਬਰੈਂਪਟਨ ‘ਚ ਇਸ ਹਫਤੇ ਪਵੇਗੀ ਅੱਗ ਵਰ੍ਹਾਊ ਗਰਮੀ, ਲੋਕਾਂ ਦੇ ਨਿਕਲਣਗੇ ਵੱਟ

by

ਬਰੈਂਪਟਨ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਮਿਨੀ ਪੰਜਾਬ ਬਰੈਂਪਟਨ ਦੀ ਤਾਂ ਇੱਥੈ ਇਸ ਵੇਲੇ ਗਰਮੀ ਦਾ ਆਲਮ ਪੰਜਾਬ ਨਾਲੋਂ ਵੀ ਕਿਤੇ ਜ਼ਿਆਦਾ ਸਤਾ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਹਫਤੇ ਤਾਪਮਾਨ 44 ਡਿਗਰੀ ਤੱਕ ਮਹਿਸੂਸ ਕੀਤਾ ਜਾਵੇਗਾ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਤਾਪਮਾਨ 29 ਡਿਗਰੀ ਸੀ ਪਰ ਮਹਿਸੂਸ 32 ਗਿਸਰੀ ਦੇ ਕਰੀਬ ਹੋ ਰਿਹਾ ਸੀ। 

ਉੱਥੇ ਹੀ 19 ਜੁਲਾਈ ਨੂੰ ਤਾਪਮਾਨ 30 ਡਿਗਰੀ ਹੋਏਗਾ ਜਦਕਿ ਮਹਿਸੂਸ 40 ਡਿਗਰੀ ਤੱਕ ਹੋਏਗਾ। ਉੱਥੇ ਹੀ 20 ਜੁਲਾਈ ਨੂੰ ਤਾਪਮਾਨ ਰਿਕਾਰਡ ਤੋੜਦੇ ਹੋਏ 44 ਡਿਗਰੀ ਮਹਿਸੂਸ ਕੀਤਾ ਜਾਏਗਾ। ਲੋਕਾਂ ਨੂੰ ਖਾਸ ਤੌਰ ਤੇ ਗਰਮੀ ਦੇ ਮੌਸਮ ਵਿੱਚ ਹਿਰਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ, ਧੁੱਪ ਵਿੱਚ ਬਿਨਾਂ ਕੰਮ ਦੇ ਬਾਹਰ ਨਾ ਨਿਕਲਣ ਦੀ ਹਿਦਾਇਤ ਜਾਰੀ ਕੀਤੀ ਗਈ ਹੈ।

More News

NRI Post
..
NRI Post
..
NRI Post
..