ਹੈਮਿਲਟਨ , 18 ਜੁਲਾਈ ( NRI MEDIA )
ਕੈਨੇਡਾ ਦੇ ਹੈਮਿਲਟਨ ਵਿਖੇ ਹਾਈਵੇ 6 ਦੇ ਉੱਤੇ ਦੋ ਕਾਰਾਂ ਦੇ ਆਪਸ ਵਿਚ ਟਕਰਾਉਣ ਤੋਂ ਬਾਅਦ ਇਕ ਬੰਦੇ ਦੀ ਮੌਤ ਹੋ ਗਈ ਅਤੇ ਦੂਸਰੇ ਨੂੰ ਕਾਫੀ ਗੰਭੀਰ ਚੋਟਾਂ ਆਈਆਂ ਹਨ, ਉਨਟਾਰੀਓ ਸੂਬਾਈ ਪੁਲਿਸ ਦੇ ਸਾਰਜੈਂਟ ਕੈਰੀ ਸਕਮੀਡ ਨੇ ਕਿਹਾ ਕਿ ਬੁਧਵਾਰ ਨੂੰ ਸ਼ਾਮ 6:30 ਵਜੇ ਤੋਂ ਪਹਿਲਾ ਫਰੀਲਟਨ ਦੇ ਬਾਹਰ 12ਵੀ ਕੰਸੇਸ਼ਨ ਦੇ ਕੋਲ ਹੋਏ ਕਾਰਾਂ ਦੇ ਟਾਕਰੇ ਵਾਰੇ ਦੱਸਿਆ।
ਹਾਲੇ ਤਕ ਇਹ ਗੱਲ ਸਾਹਮਣੇ ਨਹੀਂ ਆਈ ਕਿ ਇਹਨਾਂ ਦੋ ਵਿਅਕਤੀਆਂ ਤੋਂ ਇਲਾਵਾ ਕਿਸੇ ਹੋਰ ਨੂੰ ਜਾਨ ਮਾਲ ਦੀ ਹਾਨੀ ਹੋਈ ਜਾਂ ਫੇਰ ਕੋਈ ਸੱਟ ਚੋਟ ਆਈ ਜਾਂ ਨਹੀਂ , ਜਿਕਰਯੋਗ ਹੈ ਕਿ ਹਾਈਵੇ 6 ਨੂੰ ਫਿਲਹਾਲ ਜਾਂਚ ਪੜਤਾਲ ਦੇ ਚਲਦੇ ਬੰਦ ਕੀਤਾ ਹੋਇਆ ਹੈ।



