ਸਰਕਾਰ TikTok ਅਤੇ Helo ਨੂੰ ਕਰ ਸਕਦੀ ਹੈ ਬੈਨ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਿਕ ਟੌਕ ਅਤੇ ਹੈਲੋ ਨੂੰ ਸਰਕਾਰ ਨੇ ਨੋਟਿਸ ਭੇਜ ਕੇ 21 ਸਵਾਲਾਂ ਦਾ ਜਵਾਬ ਮੰਗੇ ਹਨ। ਜੇ ਉਹ ਜਵਾਬ ਨਹੀ ਦਿੰਦੇ ਤਾਂ ਇਨ੍ਹਾਂ ਐਪਸ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ ਹਾਲਾਕਿ, ਟਿਕ ਟੌਕ ਨੇ ਕਿਹਾ ਕਿ ਉਹ ਸਰਕਾਰ ਦੇ ਨਾਲ ਸਹਿਯੋਗ ਕਰਨ ਲਈ ਪ੍ਰਤੀਬੰਧ ਹਨ। ਇਲੈਕਟ੍ਰਨਿਕ ਅਤੇ ਸੂਚਨਾ ਮੰਤਰੀ ਨੇ ਇਹ ਕਾਰਵਾਈ ਰਾਸ਼ਟਰੀ ਸਵੈਮ ਸੈਵਕ ਸੰਘ ਨਾਲ ਜੁੜੇ ਸਵਦੇਸ਼ੀ ਜਾਗਰਣ ਮੰਚ ਰਾਹੀ ਇਹ ਪ੍ਰਧਾਨਮੰਤਰੀ ਨੂੰ ਭੇਜੀ ਗਈ ਇੱਕ ਸ਼ਿਕਾਇਤ ਤੇ ਕੀਤੀ ਗਈ ਹੈ। 

ਇਸ ਸਬੰਧ 'ਚ ਟਿਕਟੌਕ ਅਤੇ ਹੈਲੋ ਨੇ ਦੋਵਾਂ ਸਾਝੇ ਬਿਆਨ 'ਚ ਕਿਹਾ ਹੈ, "ਅਸੀ ਭਾਰਤ ਦੀ ਡਿਜੀਟਲ ਅਰਥ ਵਿਵਸਥਾ ਦੁਆਰਾ ਮਿਲੇ ਸਹਿਯੋਗ ਦੇ ਲਈ ਧੰਨਵਾਦੀ ਹਾਂ। ਭਾਰਤ ਸਭ ਤੋਂ ਮਜ਼ਬੂਤ ਬਜ਼ਾਰਾਂ 'ਚੋ ਇੱਕ ਹੈ ਭਾਰਤ ਦੇ ਲਈ ਸਾਡੀ ਪ੍ਰਤੀਬੰਧਤਾ ਦੇ ਅਨੁਰੂਪ ਅਸੀ ਅਗਲੇ ਤਿੰਨ ਸਾਲਾਂ 'ਚ ਭਾਰਤ 'ਚ ਇੱਕ ਅਰਬ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਭਾਰਤ 'ਚ ਸਾਡੀ ਸਫ਼ਲਤਾ ਸਥਾਨਕ ਭਾਈਚਾਰੇ ਦੇ ਸਹਿਯੋਗ ਦੇ ਬਿਨ੍ਹਾਂ ਸਭੰਵ ਨਹੀ ਹੋ ਸਕਦਾ। 

ਅਸੀ ਇਸ ਭਾਈਚਾਰੇ ਦੀ ਜ਼ਿਮੇਦਾਰੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ।" ਸੂਤਰਾਂ ਨੇ ਦੱਸਿਆ ਹੈ ਕਿ ਮੰਤਰਾਲੇ ਨੇ ਟਿਕਟੌਕ ਅਤੇ ਹੈਲੋ ਤੋਂ ਰਾਸ਼ਟਰ ਵਿਰੋਧੀ ਗਤੀਵਿਧੀਆਂ ਦਾ ਕੇਂਦਰ ਬਣਨ ਦੇ ਆਰੋਪਾਂ ਤੇ ਜਵਾਬ ਮੰਗਿਆ ਹੈ ਇਸ ਦੇ ਨਾਲ ਹੀ ਭਾਰਤ ਦੇ ਉਪਭੋਗਤਾਂ ਦਾ ਡਾਟਾ ਮੋਜੂਦਾ ਸਮੇਂ ਜਾਂ ਬਾਅਦ 'ਚ ਕਿਸੇ ਵਿਦੇਸ਼ੀ ਸਰਕਾਰ ਜਾਂ ਨਿੱਜੀ ਕੰਪਨੀਆਂ ਨੂੰ ਨਾ ਦੇਣ ਦਾ ਭਰੋਸਾ ਦੇਣ ਲਈ ਕਿਹਾ ਹੈ।

More News

NRI Post
..
NRI Post
..
NRI Post
..