ਪ੍ਰਧਾਨਮੰਤਰੀ ਟਰੂਡੋ ਦਾ ਵੱਡਾ ਤੋਹਫ਼ਾ – ਗ੍ਰੇਟਰ ਵਿਕਟੋਰੀਆ ਨੂੰ ਮਿਲਣਗੀਆਂ ਨਵੀਆਂ ਬੱਸਾਂ

by mediateam

ਗ੍ਰੇਟਰ ਵਿਕਟੋਰੀਆ , 19 ਜੁਲਾਈ ( NRI MEDIA )

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਬ੍ਰਿਟਿਸ਼ ਕੋਲੰਬੀਆ ਨੂੰ ਹੁਣ ਗ੍ਰੇਟਰ ਵਿਕਟੋਰੀਆ ਦੇ ਵਿਚ 118 ਨਵੀਆਂ ਬੱਸਾਂ ਮਿਲਣ ਜਾ ਰਹੀਆਂ ਹਨ ਜਿਹਨਾਂ ਵਿੱਚ 10 ਬਿਜਲੀ ਬੱਸਾਂ ਵੀ ਸ਼ਾਮਿਲ ਹਨ , ਬੀ. ਸੀ. ਟ੍ਰਾੰਸਿਟ ਨੂੰ ਇਸ ਨਵੇਂ ਫਲੀਟ ਲਈ 79 ਮਿਲੀਅਨ ਡਾਲਰ ਦੀ ਫੰਡਿੰਗ ਮਿਲਣ ਜਾ ਰਹੀ ਹੈ ਜਿਸਦੇ ਤਹਿਤ ਪੁਰਾਣੀਆਂ ਬੱਸਾਂ ਨੂੰ ਨਵੀਆਂ ਬੱਸਾਂ ਦੇ ਨਾਲ ਬਦਲਿਆ ਜਾਵੇਗਾ , ਇਸ ਤਰ੍ਹਾਂ ਵਧਦੀ ਸਵਾਰੀਆਂ ਦੇ ਲਈ ਇਹ ਇਕ ਬਹੁਤ ਹੀ ਵਧੀਆ ਕਦਮ ਹੈ ਕਿਉਕਿ ਇਸ ਨਾਲ ਆਵਾਜਾਈ ਵਿਚ ਤੇਜੀ ਆਏਗੀ।


ਫ਼ੇਡਰਲ ਸਰਕਾਰ ਅਤੇ ਬੀ. ਸੀ. ਸਰਕਾਰ ਦੋਵੇ ਹੀ ਇਸ ਪ੍ਰੋਜੈਕਟ ਦੇ ਵਿਚ 31-31 ਮਿਲੀਅਨ ਡਾਲਰ ਦੇ ਰਹੇ ਹਨ ਅਤੇ ਉਥੇ ਹੀ ਬੀ. ਸੀ. ਨਗਰਪਾਲਿਕਾ ਇਸ ਵਿਚ 16 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰਨ ਜਾ ਰਹੀ ਹੈ, ਵਿਕਟੋਰੀਆ ਵਿਚ ਆਉਣ ਵਾਲੀਆਂ ਬਿਜਲੀ ਬੱਸਾਂ ਬ੍ਰਿਟਿਸ਼ ਕੋਲੰਬੀਆ ਟ੍ਰਾੰਸਿਟ ਦੀ ਲਾਈਵ ਬੱਸ ਟਰੈਕਿੰਗ ਤਕਨਾਲੋਜੀ ਅਤੇ ਕਲੋਜ਼ਡ-ਸਰਕਟ ਟੇਲੀਵਿਜਨ ਸਕਿਉਰਿਟੀ ਕੈਮਰਾ ਦੇ ਨਾਲ ਕੰਮ ਕਰਨ ਦੇ ਯੋਗ ਹੋਣਗੀਆਂ, ਸਰਕਾਰ ਦਾ ਕਹਿਣਾ ਹੈ ਕਿ ਇਹ ਨਵੀਆਂ ਬੱਸਾਂ ਹਵਾ ਪ੍ਰਦੂਸ਼ਣ ਵੀ ਘਟਾਉਨਗੀਆਂ।

ਟਰੂਡੋ ਜੋ ਕਿ ਅਕਤੂਬਰ ਵਿੱਚ ਫਿਰ ਤੋਂ ਇਕ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਇੱਛੁਕ ਹਨ ਉਹਨਾਂ ਨੇ ਇਹ ਘੋਸ਼ਣਾ ਬੀ. ਸੀ. ਟ੍ਰਾੰਸਿਟ ਦੇ ਵਿਕਟੋਰੀਆ ਸਥਿਤ ਮੁਖ ਦਫਤਰ ਵਿਚ ਬੀ. ਸੀ. ਦੇ ਪ੍ਰੀਮੀਅਰ ਜੋਨ ਹੋਰਗਨ ਦੇ ਨਾਲ ਕੀਤੀ, ਉਸ ਦਿਨ ਦੇਰ ਬਾਅਦ ਪ੍ਰਦਰਸ਼ਨਕਾਰੀ ਡੇਲਟਾ ਹੋਟਲ ਦੇ ਬਾਹਰ ਇਕੱਠੇ ਹੋਏ ਜਿਥੇ ਟਰੂਡੋ ਲਿਬਰਲ ਫ਼ੰਡਰੇਜ਼ਿੰਗ ਸਮਾਰੋਹ ਦੇ ਵਿਚ ਹਾਜ਼ਿਰ ਹੋਏ ਸਨ, ਪ੍ਰਦਰਸ਼ਨਕਾਰੀ ਇਥੇ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਟ੍ਰਾੰਸ ਮਾਊਨਟੇਨ ਪਾਈਪਲਾਈਨ ਐਕਸਪੇਂਸ਼ਨ ਦੇ ਖਿਲਾਫ ਰੋਸ਼ ਪ੍ਰਗਟ ਕਰਨ ਆਏ ਸਨ।

More News

NRI Post
..
NRI Post
..
NRI Post
..