‘ਬਿੱਗ ਬੌਸ’ ਦੇ 13ਵੇਂ ਸੀਜ਼ਨ ‘ਚ ਆਇਆ ਇਹ ਵੱਡਾ ਬਦਲਾਅ

by mediateam

ਮੁੰਬਈ (ਵਿਕਰਮ ਸਹਿਜਪਾਲ) : ਟੀ. ਵੀ. ਇੰਡਸਟਰੀ ਦਾ ਸਭ ਤੋਂ ਚਰਚਿਤ ਤੇ ਕਾਨਟਰੋਵਰਸ਼ਿਅਲ ਸ਼ੋਅ 'ਬਿੱਗ ਬੌਸ' ਜਲਦੀ ਹੀ ਆਪਣਾ 13ਵਾਂ ਸੀਜ਼ਨ ਲੈ ਕੇ ਆ ਰਿਹਾ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਵਾਰ ਸ਼ੋਅ 'ਚ ਬਦਲਾਅ ਇਹ ਹੋਣ ਵਾਲਾ ਹੈ ਕਿ ਇਸ ਵਾਰ ਇਹ ਲੋਨਾਵਲਾ ਨਹੀਂ ਬਲਕਿ ਕਿਸੇ ਹੋਰ ਥਾਂ 'ਤੇ ਸ਼ੂਟ ਹੋਣ ਵਾਲਾ ਹੈ। 

ਸ਼ੋਅ ਦੇ ਡਾਇਰੈਕਟਰ ਊਮੰਗ ਕੁਮਾਰ ਨੇ ਇਕ ਨਿਜੀ ਇੰਟਰਵਿਊ 'ਚ ਇਹ ਕਿਹਾ ਕਿ ਬਿੱਗ ਬੌਸ ਦੇ ਹੁਣ ਤੱਕ ਦੇ ਸਾਰੇ ਸੀਜ਼ਨ ਲੋਨਾਵਾਲਾ 'ਚ ਸ਼ੂਟ ਕੀਤੇ ਜਾਂਦੇ ਸਨ ਪਰ ਸ਼ੋਅ ਦੇ ਸੀਜ਼ਨ-13 ਲਈ ਅਸੀਂ ਖਾਸ ਲੋਕੇਸ਼ਨ ਚੁਣੀ ਹੈ। ਇਸ ਤੋਂ ਇਲਾਵਾ ਉਮੰਗ ਕੁਮਾਰ ਨੇ ਇਹ ਵੀ ਕਿਹਾ ਕਿ ਅਜੇ ਉਨ੍ਹਾਂ ਦੀ ਟੀਮ ਬਿੱਗ ਬੌਸ ਮਰਾਠੀ ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਸ਼ੋਅ ਬਹੁਤ ਹੀ ਵਧੀਆ ਹੋਣ ਵਾਲਾ ਹੈ।

More News

NRI Post
..
NRI Post
..
NRI Post
..