IPL T20 : ਚੇਨਈ ਨੇ ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾਇਆ

by

ਚੇਨਈ (ਵਿਕਰਮ ਸਹਿਜਪਾਲ) : ਅੱਜ ਆਈ. ਪੀ. ਐੱਲ.-12 'ਚ ਤੇਜ਼ ਗੇਂਦਬਾਜ਼ ਦੀਪਕ ਚਾਹਰ (20 ਦੌੜਾਂ 'ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਤੇ ਸਪਿਨਰਾਂ ਦੇ ਸ਼ਾਨਦਾਰ ਪ੍ਰਦਸ਼ਨ ਦੀ ਬਦੌਲਤ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਮੰਗਲਵਾਰ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-12 ਦੀ ਅੰਕ ਸੂਚੀ ਵਿਚ ਫਿਰ ਤੋਂ ਚੋਟੀ ਦਾ ਸਥਾਨ ਹਾਸਲ ਕਰ ਲਿਆ। ਚੇਨਈ ਨੇ ਕੋਲਕਾਤਾ ਨੂੰ 20 ਓਵਰਾਂ ਵਿਚ 9 ਵਿਕਟਾਂ 'ਤੇ 108 ਦੌੜਾਂ ਦੇ ਮਾਮੂਲੀ ਸਕੋਰ 'ਤੇ ਰੋਕਣ ਤੋਂ ਬਾਅਦ 17.2 ਓਵਰਾਂ ਵਿਚ 3 ਵਿਕਟਾਂ 'ਤੇ 111 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਚੇਨਈ ਦੀ 6 ਮੈਚਾਂ ਵਿਚ ਇਹ ਪੰਜਵੀਂ ਜਿੱਤ ਹੈ ਤੇ ਉਸਦੇ 10 ਅੰਕ ਹੋ ਗਏ ਹਨ। 

ਦੂਜੇ ਪਾਸੇ ਕੋਲਕਾਤਾ ਨਾਈਟ ਰਾਡਰਜ਼ ਦੂਜੇ ਪਾਸੇ ਕੋਲਕਾਤਾ ਨੂੰ 6 ਮੈਚਾਂ ਵਿਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ  ਦੀਪਕ ਚਾਹਰ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚੇਨਈ ਸੁਪਰ ਕਿੰਗਜ਼ ਨੇ  ਕੋਲਕਾਤਾ ਨਾਈਟ ਰਾਈਡਰਜ਼ ਨੂੰ  ਮੌਜੂਦਾ  ਸੈਸ਼ਨ ਵਿਚ ਉਸਦੇ ਤੀਜੇ ਸਭ ਤੋਂ ਘੱਟ ਸਕੋਰ  ਰੋਕ ਦਿੱਤਾ।  ਚੇਨਈ ਵਲੋਂ  ਚਾਹਰ (20 ਦੌੜਾਂ 'ਤੇ 3 ਵਿਕਟਾਂ), ਹਰਭਜਨ ਸਿੰਘ (15 ਦੌੜਾਂ 'ਤੇ 2 ਵਿਕਟਾਂ), ਇਮਰਾਨ ਤਾਹਿਰ (21 ਦੌੜਾਂ 'ਤੇ 2 ਵਿਕਟਾਂ) ਤੇ ਰਵਿੰਦਰ ਜਡੇਜਾ (17 ਦੌੜਾਂ 'ਤੇ 1 ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਨਾਈਟ ਰਾਈਡਰਜ਼ ਨੇ ਲਗਾਤਾਰ ਫਰਕ ਨਾਲ ਵਿਕਟਾਂ ਗੁਆਈਆਂ। 

ਆਂਦ੍ਰੇ ਰਸੇਲ ਕੇ. ਕੇ. ਆਰ. ਦਾ ਟਾਪ ਸਕੋਰਰ ਰਿਹਾ, ਜਿਸ ਨੇ ਜੀਵਨਦਾਨ ਦਾ ਫਾਇਦਾ ਚੁੱਕਦੇ ਹੋਏ 44 ਗੇਂਦਾਂ 'ਤੇ 5 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 50 ਦੌੜਾਂ ਦੀ ਪਾਰੀ ਖੇਡੀ। ਉਸਦੇ ਇਲਾਵਾ ਟੀਮ ਦਾ ਕੋਈ ਵੀ ਹੋਰ ਬੱਲੇਬਾਜ਼ 20 ਦੌੜਾਂ ਦੇ ਅੰਕੜੇ ਨੂੰ ਨਹੀਂ ਛੂਹ ਸਕਿਆ। ਐੱਮ. ਏ. ਚਿਦਾਂਬਰਮ ਸਟੇਡੀਅਮ ਦੀ ਪਿੱਚ 'ਤੇ ਕੇ. ਕੇ. ਆਰ. ਦੇ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਗੇਂਦ ਬੱਲੇ 'ਤੇ ਨਹੀਂ ਆ ਰਹੀ ਸੀ। ਨਾਈਟ ਰਾਈਡਰਜ਼ ਦੇ ਬੱਲੇਬਾਜ਼ਾਂ ਨੇ ਹਾਲਾਂਕਿ ਗੈਰ-ਜ਼ਿੰਮੇਵਾਰਾਨਾ ਸ਼ਾਟਾਂ ਵੀ ਖੇਡੀਆਂ, ਜਿਸਦਾ ਖਾਮਿਆਜ਼ਾ ਟੀਮ ਨੂੰ ਭੁਗਤਣਾ ਪਿਆ। ਸੁਪਰ ਕਿੰਗਜ਼ ਦੇ ਕਪਤਾਨ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਉਸਦੇ ਗੇਂਦਬਾਜ਼ਾਂ ਨੇ ਇਸ ਫੈਸਲੇ ਨੂੰ ਸਹੀ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ।

More News

NRI Post
..
NRI Post
..
NRI Post
..