ਚੰਡੀਗ੍ਹੜ (ਵਿਕਰਮ ਸਹਿਜਪਾਲ) : ਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਹਾਰਡ ਕੌਰ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਖਾਲਿਸਤਾਨ ਸਮਰਥਕ ਸਮੂਹ 'ਦਿ ਸਿੱਖ ਫਾਰ ਜਸਟਿਸ' 'ਤੇ ਭਾਰਤ ਸਰਕਾਰ ਦੁਆਰਾ ਪਾਬੰਦੀ ਲਾਉਣ ਤੋਂ ਬਾਅਦ ਬ੍ਰਿਟੇਨ ਦੀ ਮਸ਼ਹੂਰ ਪੰਜਾਬੀ ਰੈਪਰ ਹਾਰਡ ਕੌਰ 'ਰੈਫਰੈਂਡਮ' ਦੇ ਸਮਰਥਨ 'ਚ ਅੱਗੇ ਆਈ ਹੈ, ਜਿਸ ਨੂੰ ਲੈ ਕੇ ਹੁਣ ਉਸ 'ਤੇ ਐੱਫ. ਆਈ. ਆਰ ਵੀ ਦਰਜ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਹਾਰਡ ਕੌਰ ਨੇ 'Sikhs for Justice' ਦਾ ਸਮਰਥਨ ਕਰ Khalistan ਬਣਾਉਣ ਦੀ ਕੀਤੀ ਮੰਗ
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਕੁਝ ਦਿਨ ਪਹਿਲਾਂ ਪੋਸਟ ਕੀਤੀ ਗਈ ਵੀਡੀਓ 'ਚ ਉਹ ਰੈਫਰੈਂਡਮ ਦੀ ਟੀ-ਸ਼ਰਟ ਪਾ ਕੇ ਖਾਲਿਸਤਾਨ ਦਾ ਸਮਰਥਨ ਕਰਦੀ ਹੋਈ ਨਜ਼ਰ ਆਈ। ਇਸ ਦੌਰਾਨ ਸਿੱਖਾਂ ਤੋਂ ਖਾਲਿਸਤਾਨ ਦੇ ਸਮਰਥਨ 'ਚ ਵੋਟ ਪਾਉਣ ਦੀ ਅਪੀਲ ਦੇ ਨਾਲ ਹਾਰਡ ਕੌਰ ਨੇ 'ਓਪਰੇਸ਼ਨ ਬਲਿਊ' ਦੌਰਾਨ ਮਾਰੇ ਗਏ ਨੇਤਾ ਜਰਨੈਲ ਸਿੰਘ ਭਿੰਡਰਾਵਾਲੇ ਦੀ ਤਾਰੀਫ 'ਚ ਪਾਰੰਪਰਿਕ ਸਿੱਖ ਗਾਇਕ ਤਰਸੇਮ ਸਿੰਘ ਮੋਰਨਵਾਲੀ ਦੁਆਰਾ ਗਾਏ ਗੀਤ ਨੂੰ ਵੀ ਸ਼ੇਅਰ ਕੀਤਾ।



