ਜਲੰਧਰ ਪੁਲਿਸ ਨੂੰ ਮਿਲੀ ਵਡੀ ਸਫ਼ਲਤਾ ਨਾਇਜੀਰੀਅਨ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਕੀਤੀ ਬਰਾਮਦ

by

ਜਲੰਧਰ : ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸ਼ੁਰੂ ਕੀਤੇ ਯਤਨਾਂ ਤਹਿਤ ਦਿਹਾਤ ਪੁਲਿਸ ਨੂੰ ਉਸ ਸਮੇਂ ਇਕ ਵੱਡੀ ਸਫ਼ਲਤਾ ਮਿਲੀ ਜਦ ਥਾਣਾ ਭੋਗਪੁਰ ਦੀ ਪੁਲਿਸ ਨੇ ਇਕ ਨਾਇਜੀਰੀਅਨ ਨੂੰ ਕਾਬੂ ਕਰ ਕੇ ਉਸ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਐੱਸਐੱਸਪੀ ਦਿਹਾਤ ਨਵਜੋਤ ਸਿੰਘ ਮਾਹਲ, ਐੱਸਪੀ ਇਨਵੈਸਟੀਗੇਸ਼ਨ ਰਾਜਵੀਰ ਸਿੰਘ ਬੋਪਾਰਾਏ, ਡੀਐੱਸਪੀ ਸਬ ਡਵੀਜ਼ਨ ਆਦਮਪੁਰ ਗੁਰਦੇਵ ਸਿੰਘ, ਡੀਐੱਸਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਅੱਜ ਸਵੇਰੇ ਟੀ-ਪੁਆਇੰਟ ਆਦਮਪੁਰ ਮੋੜ ਭੋਗਪੁਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ। 

ਇਸੇ ਦੌਰਾਨ ਇਕ ਨਾਇਜੀਰੀਅਨ ਨੌਜਵਾਨ ਜਿਸ ਨੇ ਇਕ ਬੈਗ ਚੁੱਕਿਆ ਹੋਇਆ ਸੀ, ਪੁਲਿਸ ਟੀਮ ਨੂੰ ਦੇਖ ਕੇ ਇਕਦਮ ਰੁਕ ਗਿਆ ਅਤੇ ਪਿੱਛੇ ਮੁੜ ਗਿਆ। ਸ਼ੱਕ ਹੋਣ 'ਤੇ ਇੰਸਪੈਕਟਰ ਦਵਿੰਦਰ ਸਿੰਘ ਨੇ ਉਸ ਨੂੰ ਰੋਕ ਕੇ ਜਦੋਂ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਜਸਟਿਨ ਪੁੱਤਰ ਲੱਭੋਦੂਜੀ ਵਾਸੀ ਦੁਆਰਕਾ ਨਵੀਂ ਦਿੱਲੀ ਨੇ ਦੱਸਿਆ ਕਿ ਇੰਸਪੈਕਟਰ ਦਵਿੰਦਰ ਸਿੰਘ ਨੇ ਡੀਐੱਸਪੀ ਸਬ ਡਵੀਜ਼ਨ ਆਦਮਪੁਰ ਗੁਰਦੇਵ ਸਿੰਘ ਨੂੰ ਇਸ ਦੀ ਇਤਲਾਹ ਦਿੱਤੀ ਜੋ ਤੁਰੰਤ ਮੌਕੇ 'ਤੇ ਪਹੁੰਚੇ। ਇਨ੍ਹਾਂ ਦੀ ਮੌਜੂਦਗੀ 'ਚ ਜਦੋਂ ਉਸ ਨਾਇਜੀਰੀਅਨ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਇਕ ਕਿੱਲੋ ਹੈਰੋਇਨ ਬਰਾਮਦ ਹੋਈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ ਪੰਜ ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਜਸਟਿਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।

More News

NRI Post
..
NRI Post
..
NRI Post
..