ਟੋਰਾਂਟੋ , 20 ਜੁਲਾਈ ( NRI MEDIA )
ਕਿੰਗਸਟਨ ਸੜਕ ਅਤੇ ਵੇਸਟ ਹਿੱਲ ਡਰਾਈਵ ਇਲਾਕੇ ਦੇ ਵਿਚ ਗ੍ਰੈਂਡ ਮੋਟਲ ਦੇ ਪੂਲ ਵਿਚ ਦੋ ਲੋਕ ਮੁਹਦੇ ਮੂੰਹ ਡਿੱਗੇ ਮਿਲੇ। ਪੁਲਿਸ ਨੇ ਦੱਸਿਆ ਕਿ ਇਹਨਾਂ ਦੋਨਾਂ ਵਿਅਕਤੀਆਂ ਵਿੱਚੋ ਇਕ ਦੀ ਉਮਰ 50 ਕੁ ਸਾਲ ਸੀ ਅਤੇ ਇਕ ਦੀ ਉਮਰ 60 ਸਾਲਾਂ ਦੇ ਕਰੀਬ ਸੀ, ਇਹ ਦੋਨੋ ਹੀ ਮੈਡੀਕਲ ਸਹਾਇਤਾ ਦੇ ਪ੍ਰਤੀ ਕਿਰਿਆਸ਼ੀਲ ਨਹੀਂ ਹਨ।
ਈ.ਐਮ.ਐਸ. ਨੇ ਕਿਹਾ ਕਿ ਦੋਵੇ ਬੰਦਿਆਂ ਨੂੰ ਜਾਨਲੇਵਾ ਹਾਲਾਤ ਵਿਚ ਹਨ ਅਤੇ ਇਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਪੁਲਿਸ ਨੇ ਇਸ ਗ੍ਰੈੰਡ ਮੋਟਲ ਦੇ ਪੂਲ ਨੂੰ ਜਾਂਚ ਲਈ ਸੀਲ ਕਰ ਦਿੱਤਾ ਹੈ, ਇਸਦੇ ਨਾਲ ਹੀ ਪੁਲਿਸ ਉਨ੍ਹਾਂ ਕਾਰਣਾਂ ਦੀ ਜਾਂਚ ਪੜਤਾਲ ਕਰ ਰਹੀ ਹੈ ਜਿਸ ਕਾਰਨ ਇਹ ਦੁਰਘਟਨਾ ਵਾਪਰੀ ਹੈ |



