ਇਸਲਾਮਾਬਾਦ /ਬਾਲਕੋਟ , 25 ਫਰਵਰੀ ( NRI MEDIA )
ਮੰਗਲਵਾਰ ਨੂੰ ਅੱਜ ਤੜਕੇ 3.30 ਵਜੇ ਮਿਰਾਜ -2000 ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਦਾਖਲ ਹੋ ਕੇ 1000 ਕਿਲੋ ਬੰਬ ਬਰਸਾਏ ਹਨ , ਸੂਤਰਾਂ ਵਲੋਂ ਇਹ ਵੱਡੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ , ਭਾਰਤੀ ਹਵਾਈ ਫੌਜ ਦੇ ਪਾਕਿਸਤਾਨ ਵਿੱਚ ਹਮਲਾ ਕਰਨ ਦੀ ਗੱਲ ਪਾਕਿਸਤਾਨ ਫੌਜ ਵਲੋਂ ਮੰਨੀ ਗਈ ਹੈ , ਇਸ ਤੋਂ ਬਾਅਦ ਪਾਕਿਸਤਾਨ ਵਿੱਚ ਹਲਚਲ ਹੈ ਅਤੇ ਪਾਕਿਸਤਾਨੀ ਸਰਕਾਰ ਨੇ ਇਕ ਐਮਰਜੈਂਸੀ ਬੈਠਕ ਸੱਦੀ ਹੈ |
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਮਾਮਲੇ ਤੇ ਜਾਣਕਾਰੀ ਲੈਣ ਲਈ ਪਾਕਿਸਤਾਨੀ ਸੈਨਾ ਅਤੇ ਲੋਕਲ ਅਫਸਰਾਂ ਦੀ ਇਕ ਐਮਰਜੈਂਸੀ ਮੀਟਿੰਗ ਸੱਦੀ ਹੈ , ਪਾਕਿਸਤਾਨ ਕੋਲ ਇਸ ਸਮੇ ਜਵਾਬ ਦਿੰਦੇ ਨਹੀਂ ਬਣ ਰਿਹਾ ਕਿਉਂਕਿ ਭਾਰਤੀ ਸੈਨਾ ਨੇ ਲਗਾਤਾਰ ਲਾਈਨ ਆਫ ਕੰਟ੍ਰੋਲ ਪਾਰ ਕਰ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਖੇਤਰ ਵਿੱਚ ਬੰਬਾਰੀ ਕੀਤੀ ਹੈ , ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ |
ਹਵਾਈ ਫੌਜ ਦੇ ਸੂਤਰਾਂ ਨੇ ਇਸ ਦਾ ਦਾਅਵਾ ਕੀਤਾ ਹੈ , ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਕਈ ਅੱਤਵਾਦੀ ਕੈਂਪ ਤਬਾਹ੍ਹ ਹੋ ਗਏ ਹਨ ,14 ਫਰਵਰੀ ਨੂੰ ਹੋਏ ਪੁਲਵਾਮਾ ਫਿਦਾਈਨ ਹਮਲੇ ਵਿੱਚ ਸੀ ਆਰ ਪੀ ਐਫ ਦੇ 40 ਜਵਾਨ ਸ਼ਹੀਦ ਹੋਏ ਸਨ , ਜਿਸਦੀ ਜੈਸ਼-ਏ-ਮੁਹੰਮਦ ਨੇ ਜ਼ਿੰਮੇਵਾਰੀ ਲਈ ਸੀ , ਜਿਸ ਤੋਂ ਬਾਅਦ ਭਾਰਤ ਨੇ ਇਹ ਜਵਾਬੀ ਕਾਰਵਾਈ ਕੀਤੀ ਹੈ , ਇਸ ਸਮੇਂ ਭਾਰਤੀ ਸੈਨਾ ਨੇ ਕਸ਼ਮੀਰ ਦੇ ਖੇਤਰ ਵਿੱਚ ਅਲਰਟ ਜਾਰੀ ਕੀਤਾ ਹੈ |



