ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ – ਅਸੀਂ ਪੁਲਵਾਮਾ ਹਮਲੇ ਦਾ ਦਿੱਤਾ ਜਵਾਬ

by mediateam

ਨਵੀਂ ਦਿੱਲੀ / ਇਸਲਾਮਾਬਾਦ , 26 ਫਰਵਰੀ ( NRI MEDIA )

ਮੰਗਲਵਾਰ ਨੂੰ ਅੱਜ ਤੜਕੇ 3.30 ਵਜੇ ਮਿਰਾਜ -2000 ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਦਾਖਲ ਹੋ ਕੇ 1000 ਕਿਲੋ ਬੰਬ ਬਰਸਾਏ ਹਨ , ਇਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਇਕ ਬਿਆਨ ਜਾਰੀ ਕਰਕੇ ਭਾਰਤੀ ਹਵਾਈ ਫੌਜ ਵਲੋਂ ਹਮਲੇ ਦੀ ਗੱਲ ਕਬੂਲ ਕੀਤੀ ਗਈ ਹੈ , ਸਰਕਾਰ ਦੇ ਬਿਆਨ ਜਾਰੀ ਕੀਤਾ ਹੈ ਕਿ ਜੈਸ਼ ਨੇ ਪੁੱਲਵਾਮਾ ਵਿੱਚ ਹੋਏ ਹਮਲੇ ਦੀ ਜਿੰਮੇਵਾਰੀ ਲਈ ਸੀ , ਜਿਸ ਤੋਂ ਬਾਅਦ ਅਸੀਂ ਸਟ੍ਰਾਈਕ ਨਾਲ ਇਸਦਾ ਜਵਾਬ ਦਿੱਤਾ ਹੈ |


ਵਿਦੇਸ਼ ਸਕੱਤਰ ਦੀ ਕਾਨਫਰੰਸ ਵਿਚ ਵਿਜੇ ਗੋਖਲੇ ਨੇ ਕਿਹਾ ਕਿ 14 ਫਰਵਰੀ ਨੂੰ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਪੁੱਲਵਾਮਾ ਵਿਚ ਅੱਤਵਾਦੀ ਹਮਲਾ ਕੀਤਾ, ਜਿਸ ਵਿਚ ਸਾਡੇ 40 ਜਵਾਨ ਸ਼ਹੀਦ ਹੋਏ ਸਨ , ਇਸ ਤੋਂ ਪਹਿਲਾਂ ਪਠਾਨਕੋਟ ਵਿੱਚ ਵੀ ਜੈਸ਼ ਦੇ ਪੱਖ ਤੋਂ ਹਮਲੇ ਕੀਤੇ ਗਏ ਸਨ , ਪਾਕਿਸਤਾਨ ਹਮੇਸ਼ਾ ਇਨ੍ਹਾਂ ਸੰਗਠਨਾਂ ਦੇ ਆਪਣੇ ਦੇਸ਼ ਵਿੱਚ ਮੌਜੂਦ ਹੋਣ ਤੋਂ ਇਨਕਾਰ ਕਰਦਾ ਰਿਹਾ ਹੈ ,ਉਨ੍ਹਾਂ ਕਿਹਾ ਪਾਕਿਸਤਾਨ ਨੂੰ ਕਈ ਵਾਰ ਸਬੂਤ ਵੀ ਦਿੱਤੇ ਗਏ ਪਰ ਉਸ ਨੇ ਅੱਤਵਾਦੀ ਸੰਗਠਨ ਦੇ ਵਿਰੁੱਧ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ , ਜਿਸ ਤੋਂ ਬਾਅਦ ਭਾਰਤ ਨੂੰ ਕਾਰਵਾਈ ਕਰਨੀ ਪਈ |

ਸੂਤਰਾਂ ਵਲੋਂ ਇਹ ਵੱਡੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ , ਭਾਰਤੀ ਹਵਾਈ ਫੌਜ ਦੇ ਪਾਕਿਸਤਾਨ ਵਿੱਚ ਹਮਲਾ ਕਰਨ ਦੀ ਗੱਲ ਪਾਕਿਸਤਾਨ ਫੌਜ ਵਲੋਂ ਮੰਨੀ ਗਈ ਹੈ , ਇਸ ਤੋਂ ਬਾਅਦ ਪਾਕਿਸਤਾਨ ਵਿੱਚ ਹਲਚਲ ਹੈ ਅਤੇ ਪਾਕਿਸਤਾਨੀ ਸਰਕਾਰ ਨੇ ਇਕ ਐਮਰਜੈਂਸੀ ਬੈਠਕ ਸੱਦੀ ਹੈ , ਰੇਡੀਓ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਸੈਨਾ ਦੇ ਕੰਟਰੋਲ ਰੇਖਾ ਵਿੱਚ ਉਲੰਘਣਾ ਦੇ ਮੱਦੇਨਜ਼ਰ ਉਭਰਦੀ ਸਥਿਤੀ ਬਾਰੇ ਚਰਚਾ ਕਰਨ ਲਈ ਕੁਰੈਸ਼ੀ ਨੇ ਇਸਲਾਮਾਬਾਦ ਦੇ ਵਿਦੇਸ਼ ਦਫਤਰ ਵਿਖੇ ਐਮਰਜੈਂਸੀ ਮੀਟਿੰਗ ਬੁਲਾਈ ਹੈ , ਇਸ ਤੋਂ ਇਲਾਵਾ ਕੁਰੈਸ਼ੀ ਨੇ ਆਪਣੀ ਜਪਾਨ ਯਾਤਰਾ ਟਾਲ ਦਿੱਤੀ ਹੈ |


ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਮਾਮਲੇ ਤੇ ਜਾਣਕਾਰੀ ਲੈਣ ਲਈ ਪਾਕਿਸਤਾਨੀ ਸੈਨਾ ਅਤੇ ਲੋਕਲ ਅਫਸਰਾਂ ਦੀ ਇਕ ਐਮਰਜੈਂਸੀ ਮੀਟਿੰਗ ਸੱਦੀ ਹੈ , ਪਾਕਿਸਤਾਨ ਕੋਲ ਇਸ ਸਮੇ ਜਵਾਬ ਦਿੰਦੇ ਨਹੀਂ ਬਣ ਰਿਹਾ ਕਿਉਂਕਿ ਭਾਰਤੀ ਸੈਨਾ ਨੇ ਲਗਾਤਾਰ ਲਾਈਨ ਆਫ ਕੰਟ੍ਰੋਲ ਪਾਰ ਕਰ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਖੇਤਰ ਵਿੱਚ ਬੰਬਾਰੀ ਕੀਤੀ ਹੈ , ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ |

ਹਵਾਈ ਫੌਜ ਦੇ ਸੂਤਰਾਂ ਨੇ ਇਸ ਦਾ ਦਾਅਵਾ ਕੀਤਾ ਹੈ , ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਕਈ ਅੱਤਵਾਦੀ ਕੈਂਪ ਤਬਾਹ੍ਹ ਹੋ ਗਏ ਹਨ ,14 ਫਰਵਰੀ ਨੂੰ ਹੋਏ ਪੁਲਵਾਮਾ ਫਿਦਾਈਨ ਹਮਲੇ ਵਿੱਚ ਸੀ ਆਰ ਪੀ ਐਫ ਦੇ 40 ਜਵਾਨ ਸ਼ਹੀਦ ਹੋਏ ਸਨ , ਜਿਸਦੀ ਜੈਸ਼-ਏ-ਮੁਹੰਮਦ ਨੇ ਜ਼ਿੰਮੇਵਾਰੀ ਲਈ ਸੀ , ਜਿਸ ਤੋਂ ਬਾਅਦ ਭਾਰਤ ਨੇ ਇਹ ਜਵਾਬੀ ਕਾਰਵਾਈ ਕੀਤੀ ਹੈ , ਇਸ ਸਮੇਂ ਭਾਰਤੀ ਸੈਨਾ ਨੇ ਕਸ਼ਮੀਰ ਦੇ ਖੇਤਰ ਵਿੱਚ ਅਲਰਟ ਜਾਰੀ ਕੀਤਾ ਹੈ |

More News

NRI Post
..
NRI Post
..
NRI Post
..