ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 22-07-2019 )
1.. ਕੈਂਪੇਨ ਮੋਡ ਵਿੱਚ ਆਏ ਜਗਮੀਤ ਸਿੰਘ - ਲਿਬਰਲ ਪਾਰਟੀ ਦੀ ਚੋਣ ਪ੍ਰਣਾਲੀ ਉੱਤੇ ਸਾਧਿਆ ਨਿਸ਼ਾਨਾ
ਆਉਣ ਵਾਲੀਆਂ ਫੈਡਰਲ ਚੋਣਾਂ ਨੂੰ ਲੈ ਕੇ ਐਨਡੀਪੀ ਲੀਡਰ ਜਗਮੀਤ ਸਿੰਘ ਕੈਂਪੇਨ ਮੋਡ ਵਿੱਚ ਦਿਖਾਈ ਦੇ ਰਹੇ ਹਨ , ਐਨ. ਡੀ. ਪੀ. ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਪ੍ਰਧਾਨਮੰਤਰੀ ਟਰੂਡੋ ਦੇ ਕਰੀਬੀ ਗਿਰਾਲਡ ਬੱਟਸ ਨੂੰ ਮੁੜ ਚੋਣਾਂ ਦੇ ਯਤਨ ਵਿਚ ਸ਼ਾਮਲ ਕਰਨਾ ਇਹ ਦਰਸ਼ਾਉਂਦਾ ਹੈ ਕਿ ਕਿ ਪ੍ਰਬੰਧਕ ਪਾਰਟੀ ਆਪਣੇ ਦੋਸਤਾਂ ਨੂੰ ਅੱਗੇ ਰੱਖਦੀ ਹੈ ਮਤਲਬ ਕਿ ਉਹਨਾਂ ਨੂੰ ਪਹਿਲ ਦਿੰਦੀ ਹੈ, ਬੱਟਸ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਫੀ ਸਮੇਂ ਤੋਂ ਖਾਸ ਮਿੱਤਰ ਹਨ ਅਤੇ ਉਨ੍ਹਾਂ ਦੇ ਮੁਖ ਸੈਕਟਰੀ ਵੀ ਰਹਿ ਚੁਕੇ ਹਨ , ਇਸੇ ਕਰਨ ਹੀ ਜਗਮੀਤ ਸਿੰਘ ਨੇ ਲਿਬਰਲ ਪਾਰਟੀ ਤੇ ਵੱਡਾ ਨਿਸ਼ਾਨਾ ਸਾਧਿਆ ਹੈ |
2.. ਹਾਊਸ ਜਿਉਡੀਸ਼ਰੀ ਕਮੇਟੀ ਦੇ ਚੇਅਰਮੈਨ ਦਾ ਬਿਆਨ - ਮੂਲਰ ਰਿਪੋਰਟ ਮੁਤਾਬਕ ਰਾਸ਼ਟਰਪਤੀ ਟਰੰਪ ਹਨ ਦੋਸ਼ੀ
ਅਮਰੀਕੀ ਹਾਊਸ ਜੁਡੀਸ਼ਰੀ ਕਮੇਟੀ ਦੇ ਵਿਚ ਪ੍ਰਮੁੱਖ ਡੈਮੋਕਰੇਟ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੀਤੇ ਗਏ ਅਪਰਾਧਾਂ ਅਤੇ ਗਲਤੀਆਂ ਦੇ ਸਬੂਤ ਮੌਜੂਦ ਹਨ, ਇਸ ਲਈ ਉਹ ਸਾਬਕਾ ਸਪੈਸ਼ਲ ਕੌਂਸਲ ਰਾਬਰਟ ਮੂਲਰ ਨੂੰ ਬੁਧਵਾਰ ਨੂੰ ਹੋਣ ਵਾਲੀ ਕਾਂਗਰਸੀ ਸੁਣਵਾਈ ਦੇ ਵਿਚ ਸਬੂਤ ਪੇਸ਼ ਕਰਨ ਵਾਰੇ ਪੁੱਛਣਗੇ, ਹਾਊਸ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਜੇਰਰੋਲਡ ਨਾਡਲਰ ਦੀਆ ਟਿੱਪਣੀਆਂ ਕਾਫੀ ਧਿਆਨ ਦੇਣ ਯੋਗ ਹਨ ਕਿਉਕਿ ਜੇਕਰ ਡੈਮੋਕਰੇਟ ਰਾਸ਼ਟਰਪਤੀ ਦੇ ਖਿਲਾਫ ਵਿਰੋਧੀ ਕਾਰਵਾਈ ਦੀ ਗੱਲ ਕਰਦੇ ਹਨ ਤਾਂ ਉਹਨਾਂ ਨੂੰ ਵੱਡੇ ਸਬੂਤਾਂ ਦੀ ਲੋੜ ਪਵੇਗੀ |
3.. ਅੰਮ੍ਰਿਤਸਰ ਵਿੱਚ ਇਕ ਰੇਲਵੇ ਮੁਲਾਜ਼ਮ ਗਿਰਫ਼ਤਾਰ - ਪਾਕਿਸਤਾਨ ਨੂੰ ਦਿੰਦਾ ਸੀ ਭਾਰਤ ਦੀ ਖੁਫੀਆ ਜਾਣਕਾਰੀ
ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਦੇ ਦੋਸ਼ਾਂ ਵਿੱਚ ਅੰਮ੍ਰਿਤਸਰ ਤੋਂ ਇੱਕ ਰੇਲ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ , ਇਸ ਕਰਮਚਾਰੀ ਦਾ ਨਾਂਅ ਰਾਕੇਸ਼ ਮੀਨਾ ਦੱਸਿਆ ਜਾ ਰਿਹਾ ਹੈ , ਦੋਸ਼ੀ ਦੇ ਕੋਲੋਂ ਬਾਰਡਰ ਖੇਤਰ ਦੇ ਅਤੇ ਕੁਝ ਆਰਮੀ ਅਫ਼ਸਰਾਂ ਦੇ ਦਸਤਾਵੇਜ਼ ਵੀ ਬਰਾਮਦ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਸਮਝੌਤਾ ਐਕਸਪ੍ਰੈੱਸ ਦੀ ਵੀਡੀਓ ਵੀ ਬਣਾ ਕੇ ਆਪਣੇ ਕੋਲ ਰੱਖੀ ਹੋਈ ਸੀ ਹੁਣ ਫਿਲਹਾਲ ਪੁਲਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ |
4.. ਭਾਰਤ ਨੇ ਅੱਜ ਮਿਸ਼ਨ ਚੰਦ੍ਰਯਾਨ ਨੂੰ ਲਾਂਚ ਕੀਤਾ - ਚੰਦ ਦੇ ਦੱਖਣੀ ਹਿੱਸੇ ਤੇ ਪੁੱਜਣ ਵਾਲਾ ਦੇਸ਼ ਬਣੇਗਾ ਭਾਰਤ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੂਜੇ ਚੰਦਰਮਾ ਮਿਸ਼ਨ ਚੰਦਰਯਾਨ -2, ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ, ਚੰਦਰਯਾਨ -2 ਨੂੰ 22 ਜੁਲਾਈ ਨੂੰ 2.43 ਵਜੇ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਬਾਹੁਬਲੀ ਰਾਕੇਟ ਜੀ ਐਸ ਐਲ ਵੀ-ਐਮਕੇ 3 ਨਾਲ ਸ਼ੁਰੂ ਕੀਤਾ ਗਿਆ ਸੀਹੈ , ਹੁਣ ਚੰਦਰਮਾ ਦੇ ਦੱਖਣੀ ਹਿੱਸੇ 'ਤੇ ਪਹੁੰਚਣ ਲਈ, ਚੰਦਰਮਾ -2 ਦੇ 48 ਦਿਨਾਂ ਦੀ ਯਾਤਰਾ ਸ਼ੁਰੂ ਹੋ ਗਈ ਹੈ , ਕਰੀਬ 16.23 ਮਿੰਟ ਦੇ ਬਾਅਦ, ਚੰਦਰਯਾਨ -2, ਧਰਤੀ ਤੋਂ ਲਗਭਗ 182 ਕਿਲੋਮੀਟਰ ਦੀ ਦੂਰੀ 'ਤੇ ਜੀ.ਐਸ.ਐਲ.ਵੀ.-ਐਮਕੇ 3 ਰਾਕਟ ਤੋਂ ਅਲੱਗ ਧਰਤੀ ਦੇ ਘੇਰੇ ਵਿੱਚ ਘੁੰਮਣਾ ਸ਼ੁਰੂ ਕਰ ਚੁਕਾ ਹੈ , ਇਹ ਭਾਰਤ ਲਈ ਵੱਡੀ ਉਪਲਬਧੀ ਹੈ |
5.. ਮੇਕਸਿਕੋ ਦੇ ਇਕ ਬਾਰ ਵਿੱਚ ਹੋਈ ਗੋਲੀਬਾਰੀ - 5 ਲੋਕ ਦੀ ਹੋਈ ਮੌਤ , 6 ਹੋਏ ਗੰਭੀਰ ਜ਼ਖਮੀ
ਮੈਕਸੀਕੋ ਵਿੱਚ ਨਿੱਤ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ , ਹੁਣ ਮੈਕਸੀਕੋ ਦੇ ਅਕਾਪੁਲਕੋ ਸ਼ਹਿਰ ਦੇ ਵਿੱਚ ਹਮਲਾਵਰਾਂ ਵੱਲੋਂ ਇੱਕ ਬਾਰ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ ਜਿਸ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ , ਇਸ ਤੋਂ ਇਲਾਵਾ 6 ਲੋਕ ਬੁਰੀ ਤਰ੍ਹਾਂ ਜ਼ਖਮੀ ਵੀ ਦੱਸੇ ਜਾ ਰਹੇ ਹਨ , ਸਾਰੇ ਮ੍ਰਿਤਕ ਸਥਾਨਕ ਅਕਾਪੁਲਕੋ ਨਿਵਾਸੀ ਦੱਸੇ ਗਏ ਹਨ , ਉਥੇ ਹੀ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ , ਫੋਰੈਂਸਿਕ ਟੀਮ ਨੂੰ ਮੌਕੇ ਤੋਂ ਕਾਰਤੂਸ ਤੇ 21 ਖੋਲ ਬਰਾਮਦ ਹੋਏ ਹਨ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


