ਅੰਮ੍ਰਿਤਸਰ : ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਲਈ ਜਾਸੂਸੀ ਕਰਨ ਵਾਲੇ ਰੇਲਵੇ ਮੁਲਾਜ਼ਮ ਰਮਰੇਸ਼ ਮੀਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੇ ਕਬਜ਼ੇ ਤੋਂ ਬਾਡਰ ਖੇਤਰ ਤੇ ਕੁਝ ਅਫ਼ਸਰਾਂ ਨਾਲ ਫੋਟੋਗ੍ਰਾਫ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਭਾਰਤ-ਪਾਕਿ ਸਰਹੱਦ 'ਤੇ ਲੱਗੀ ਕੰਟੀਲੀ ਤਾਰ, ਸਮਝੌਤਾ ਐਕਸਪ੍ਰੈੱਸ ਦਾ ਵੀਡੀਓ ਬਣਾ ਰੱਖਿਆ ਹੈ। SSP ਦੇਹਾਤੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਦਾ ਮੋਬਾਈਲ ਕਬਜ਼ੇ 'ਚ ਲੈ ਲਿਆ ਗਿਆ ਹੈ। Cyber Team ਮੁਲਜ਼ਮ ਦੇ Mobile ਨੂੰ ਖੰਘਾਲ ਰਹੀ ਹੈ।
ਘਰਿੰਡਾ ਥਾਣੇ ਦੀ ਪੁਲਿਸ ਨੂੰ ਇੰਟੈਲੀਜੈਂਸ ਵਿਭਾਗ ਤੋਂ ਸੂਚਨਾ ਮਿਲੀ ਸੀ ਕਿ ਰਾਜਸਥਾਨ ਦੇ ਦੌਸਾ ਜ਼ਿਲ੍ਹਾ ਨਿਵਾਸੀ ਰਮਕੇਸ਼ ਮੀਨਾ ਅਟਾਰੀ ਰੇਲਵੇ ਸਟੇਸ਼ਨ 'ਤੇ ਦਰਜਾ ਚਾਰ ਕਰਮਚਾਰੀ ਦੇ ਰੂਪ 'ਚ ਤਾਇਨਾਤ ਰਹਿੰਦਿਆਂ ISI ਲਈ ਕੰਮ ਕਰ ਰਿਹਾ ਹੈ। ਇਸ ਆਧਾਰ 'ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ 'ਚ ਪਤਾ ਲੱਗਿਆ ਕਿ ਮੁਲਜ਼ਮ ਸਮਝੌਤਾ ਐਕਸਪ੍ਰੈੱਸ ਦੀ ਅਟਾਰੀ ਰੇਲਵੇ ਸਟੇਸ਼ਨ 'ਤੇ ਫੋਟੋਗ੍ਰਾਫੀ ਵੀ ਕਰਦਾ ਸੀ। ਇਹੀ ਨਹੀਂ, ਸਰਹੱਦ ਸੁਰੱਖਿਆ ਬਲ ਦੇ ਅਧਿਕਾਰੀਆਂ ਨੂੰ ਵੀ ਫੋਟੋ ਕੈਪਚਰ ਕਰ ਰਿਹਾ ਸੀ ਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਬੈਠਕਾਂ ਦੀ ਵੀ ਜਾਣਕਾਰੀ ਇਕੱਠੀ ਕਰ ਕੇ ਪਾਕਿ ਭੇਜ ਰਿਹਾ ਸੀ।



