ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲਿਆਂ ਲਈ ਖੁਸ਼ ਖ਼ਬਰੀ

by mediateam

ਲੁਧਿਆਣਾ : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲਿਆਂ ਲਈ ਚੰਗੀ ਖ਼ਬਰ ਹੈ। ਹੁਣ ਤੁਸੀਂ ਆਪਣੀ ਇਸ ਧਾਰਮਿਕ ਯਾਤਰਾ ਨੂੰ ਬਹੁਤ ਹੀ ਆਰਾਮਦਾਇਕ ਤੇ ਘੱਟ ਸਮੇਂ ਅੰਦਰ ਤੈਅ ਕਰ ਸਕਦੇ ਹੋ। ਇਸ ਨੂੰ ਲੈ ਕੇ ਸੁਪਰ ਫਾਸਟ ਆਰਾਮਦਾਇਕ ਟ੍ਰੇਨ ਵੰਦੇ ਭਾਰਤ ਐਕਸਪ੍ਰੈੱਸ ਦਾ ਸੋਮਵਾਰ ਨੂੰ ਟਰਾਇਲ ਕੀਤਾ ਗਿਆ। ਇਹ ਟ੍ਰੇਨ ਤੈਅ ਸਮੇਂ 'ਤੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਸਵੇਰੇ 9.19 ਮਿੰਟ 'ਤੇ ਪਹੁੰਚੀ ਤੇ ਸੱਤ ਮਿੰਟ ਦੇ ਸਟਾਪੇਜ ਤੋਂ ਬਾਅਦ 9.26 ਮਿੰਟ 'ਤੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ।

ਇਸ ਟ੍ਰੇਨ ਦੀਆਂ ਖੂਬੀਆਂ ਤੇ ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਲਗਾਏ ਜਾ ਰਹੇ ਕਿਆਸਾਂ ਕਾਰਨ ਸਟੇਸ਼ਨ 'ਤੇ ਮੌਜੂਦ ਯਾਤਰੀਆਂ ਲਈ ਇਹ ਟ੍ਰੇਨ ਖਿੱਚ ਦਾ ਕੇਂਦਰ ਰਹੀ। ਲੋਕਾਂ 'ਚ ਇਸ ਟ੍ਰੇਨ ਨੂੰ ਦੇਖਣ ਲਈ ਕਾਫੀ ਉਤਸ਼ਾਹ ਸੀ। ਲੁਧਿਆਣਾ ਰੇਲਵੇ ਟੀਮ ਵੱਲੋਂ ਟ੍ਰਾਇਲ 'ਚ ਮੌਜੂਦ ਹੋ ਕੇ ਵਿਵਸਥਾ ਨੂੰ ਦੇਖਿਆ ਗਿਆ। 

ਵੰਦੇ ਭਾਰਤ ਐਕਸਪ੍ਰੈੱਸ ਦਿੱਲੀ ਰੇਲਵੇ ਸਟੇਸ਼ਨ ਸਵੇਰੇ ਛੇ ਵਜੇ ਰਵਾਨਾ ਹੋਈ। ਲੁਧਿਆਣਾ ਰੇਲਵੇ ਸਟੇਸ਼ਨ 'ਤੇ ਇਹ ਗੱਡੀ 9.19 ਮਿੰਟ ਸਮੇਂ 'ਤੇ ਪਹੁੰਚੀ ਜਦਕਿ ਦੋ ਮਿੰਟ ਦੇ ਸਟਾਪੇਜ ਦੇ ਬਾਵਜੂਦ ਸੱਤ ਮਿੰਟ ਰੁਕੀ ਤੇ 9.26 'ਤੇ ਰਵਾਨਾ ਹੋਈ। ਇਸ ਦੌਰਾਨ ਸਟੇਸ਼ਨ ਡਾਇਰੈਕਟਰ ਅਭਿਨਵ ਸਿੰਗਲਾ ਤੇ ਅਸ਼ੋਕ ਸਲਾਰੀਆ ਸਮੇਤ ਲੁਧਿਆਣਾ ਰੇਲਵੇ ਟੀਮ ਮੌਜੂਦ ਰਹੀ।