ਨਿਊਯਾਰਕ , 24 ਜੁਲਾਈ ( NRI MEDIA )
ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਵਿਚ ਭਾਰੀ ਮੀਂਹ ਅਤੇ ਤੂਫ਼ਾਨ ਦੇ ਚਲਦੇ ਲੋਕ ਚੇਤਾਵਨੀ ਦੇ ਜਾਰੀ ਹੋਣ ਤੋਂ ਬਾਅਦ ਆਪਣੇ ਆਪ ਨੂੰ ਸੰਭਾਵਿਤ ਹੜ੍ਹ ਤੋਂ ਬਚਾਉਣ ਦੀ ਕੋਸ਼ਿਸ਼ ਵਿਚ ਹਨ, ਜਿਸ ਵਿਚ ਸਿਰਫ ਉਥੇ ਦੇ ਵਾਸੀ ਹੀ ਨਹੀਂ ਬਲਕਿ ਟੂਰਿਸਟ ਵੀ ਸ਼ਾਮਲ ਹਨ, ਰਾਸ਼ਟਰੀ ਮੌਸਮ ਸੇਵਾਵਾਂ ਨੇ ਮੈਨਹੈਟਨ, ਬਰੂਕਲਿਨ, ਅਤੇ ਕੁਈਨਸ ਵਾਸਤੇ ਹੜ੍ਹ ਅਤੇ ਤੇਜ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਸੀ , ਇਸਦੇ ਨਾਲ ਹੀ ਗਲੀਆਂ ਅਤੇ ਸਬਵੇਅ ਤੋਂ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਖ਼ਿਆਲ ਨਾਲ ਸਫ਼ਰ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਕੁਝ ਦੇਰ ਬਾਅਦ ਹੀ ਇਹਨਾਂ ਤਿੰਨਾਂ ਥਾਵਾਂ ਤੋਂ ਅਲਾਵਾ ਬਰੌਨਕਸ, ਹਡਸਨ ਕਾਉਂਟੀ, ਨੈਸੈਯਾ ਕਾਉਂਟੀ, ਰਿਕਮੰਡ ਕਾਉਂਟੀ, ਯੂਨੀਅਨ ਕਾਉਂਟੀ, ਬਰ੍ਗਨ ਕਾਉਂਟੀ ਅਤੇ ਐਸੈਕਸ ਕਾਉਂਟੀ ਦੇ ਵਿਚ ਵੀ ਇਸ ਚੇਤਾਵਨੀ ਜਾਰੀ ਕੀਤੀ ਗਈ, ਮੇਅਰ ਬਿਲ ਡੇ ਬਲਾਸਿਓ ਨੇ ਕਿਹਾ ਕਿ ਸ਼ਹਿਰ ਵਿਚ ਕਈ ਸਾਰੀਆਂ ਸੜਕਾਂ ਉਪਰ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਜਿਸ ਵਿਚ ਐਲ.ਆਈ.ਈ., ਕਲੀਅਰਵੀਉ ਐਕਸਪ੍ਰੈੱਸਵੇਅ, ਬੀ.ਕਿਊ.ਈ. ਜਮਾਇਕਾ ਹਾਈਟਸ ਅਤੇ ਕਰਾਉਣ ਹਾਈਟਸ ਵੀ ਸ਼ਾਮਿਲ ਹਨ, ਸ਼ਹਿਰ ਦੇ ਵਿਚ ਹੜ੍ਹ ਵਾਲੇ ਸਥਾਨਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਅਤੇ ਇਸਦੇ ਨਾਲ ਹੀ ਗਲੀਆਂ ਅਤੇ ਸਬਵੇਅ ਤੋਂ ਆਉਣ ਜਾਉਣ ਵਾਲੇ ਲੋਕਾਂ ਨੂੰ ਵੀ ਖ਼ਿਆਲ ਨਾਲ ਸਫ਼ਰ ਕਰਨ ਲਈ ਕਿਹਾ ਗਿਆ ਹੈ।
ਆਸ਼ੰਕਾ ਹੈ ਕਿ ਤੂਫ਼ਾਨ ਅਤੇ ਮੀਂਹ ਹੋਰ ਵੀ ਜ਼ਿਆਦਾ ਭਿਆਨਕ ਹੋ ਸਕਦੇ ਹਨ ਅਤੇ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਵੀ ਅਜਿਹਾ ਹੋ ਸਕਦਾ ਹੈ, ਅਰਬਨ ਇਲਾਕੇ ਜਾਂ ਨੀਵੀਆਂ ਥਾਵਾਂ ਜਾ ਜਿਹਨਾਂ ਥਾਵਾਂ ਉਤੇ ਪਾਣੀ ਦੀ ਨਿਕਾਸੀ ਦਾ ਉਚਿਤ ਬੰਦੋਬਸਤ ਨਹੀਂ ਹੈ ਉਥੇ ਵੀ ਫਲੈਸ਼ ਫਲੱਡ ਦੀ ਸਮਸਿਆ ਆ ਸਕਦੀ ਹੈ, ਸੋਸ਼ਲ ਮੀਡਿਆ ਦੇ ਉਪਰ ਇਸ ਮੀਂਹ ਅਤੇ ਹੜ੍ਹ ਦੀਆਂ ਬਹੁਤ ਸਾਰੀਆਂ ਵੀਡਿਓਜ਼ ਹਨ |



