Birthday Special : Manoj Kumar ਨੇ ਕੀਤਾ ਸੀ ਇਹ ਕੰਮ, ਜਿਸ ਕਾਰਨ ਅਮਿਤਾਭ ਬਣੇ ਫਿਲਮਾਂ ਦੇ ਮਹਾਨਾਇਕ!

by mediateam

ਮੁੰਬਈ: ਭਾਰਤੀ ਸਿਨੇਮਾ 'ਚ ਦੇਸ਼ ਭਗਤੀ ਫਿਲਮਾਂ ਲਈ ਜਿਸ ਸ਼ਖ਼ਸ ਦਾ ਨਾਂ ਜਾਣਿਆ ਜਾਂਦਾ ਹੈ ਉਹ ਹੈ ਮਨੋਜ ਕੁਮਾਰ। ਅੱਜ ਮਨੋਜ ਕੁਮਾਰ ਦਾ ਜਨਮਦਿਨ ਹੈ ਤੇ ਉਨ੍ਹਾਂ ਨੇ ਦੇਸ਼ ਭਗਤੀ ਫਿਲਮਾਂ ਤੋਂ ਆਪਣੀ ਖ਼ਾਸ ਪਛਾਣ ਬਣਾਈ ਹੈ। ਮਨੋਜ ਕੁਮਾਰ ਅਜਿਹੇ ਇਕ ਸ਼ਖ਼ਸ ਹੈ, ਜਿਨ੍ਹਾਂ ਸਿਰਫ ਪਰਦੇ 'ਤੇ ਕੰਮ ਨਹੀਂ ਕੀਤਾ, ਬਲਕਿ ਉਨ੍ਹਾਂ ਦੇ ਜੀਵਨ 'ਚ ਸਿਨੇਮਾ ਦਾ ਕਾਫੀ ਪ੍ਰਭਾਵ ਰਿਹਾ। ਉਨ੍ਹਾਂ ਦਿਲੀਪ ਕੁਮਾਰ ਦੀ ਫਿਲਮ ਦੇਖ ਕੇ ਆਪਣਾ ਨਾਂ ਮਨੋਜ ਕੁਮਾਰ ਰੱਖ ਲਿਆ ਸੀ ਤੇ ਉਨ੍ਹਾਂ ਅਮਿਤਾਭ ਬਚਨ ਵਰਗੇ ਅਦਾਕਾਰਾਂ ਨਾਲ ਉਸ ਸਮੇਂ ਸਾਥ ਦਿੱਤਾ, ਜਦੋਂ ਉਹ ਕਾਫੀ ਫਲਾਪ ਚੱਲ ਰਹੇ ਸਨ।

ਦਿਲੀਪ ਕੁਮਾਰ ਦੀ ਫਿਲਮ ਦੇਖ ਕੇ ਬਦਲਿਆਂ ਨਾਮ

ਦਰਅਸਲ ਮਨੋਜ ਕੁਮਾਰ ਦਾ ਜਨਮ ਏਬਟਾਬਾਦ (ਜੋ ਹੁਣ ਪਾਕਿਸਤਾਨ ਚ ਹੈ) 'ਚ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਸਾਲ 1937 'ਚ ਹੋਇਆ ਸੀ। ਜ਼ਿਆਦਾਤਰ ਫਿਲਮਾਂ 'ਚ ਉਨ੍ਹਾਂ ਦੇ ਕਿਰਦਾਰ ਦਾ ਨਾਂ ਭਾਰਤ ਸੀ, ਇਸ ਵਜ੍ਹਾ ਤੋਂ ਲੋਕ ਉਨ੍ਹਾਂ ਭਾਰਤ ਕੁਮਾਰ ਵੀ ਕਹਿਣ ਲੱਗੇ ਤੇ ਉਹ ਦੇਸ਼ ਭਗਤੀ ਫਿਲਮਾਂ ਦੀ ਵਜ੍ਹਾ ਨਾਲ ਕਾਫੀ ਫੇਮਸ ਹੋਏ। ਮਨੋਜ਼ ਕੁਮਾਰ ਬਚਪਨ ਤੋਂ ਹੀ ਫਿਲਮਾਂ ਦੇ ਸੌਕੀਨ ਸਨ। ਉਹ 1949 'ਚ ਰਿਲੀਜ਼ ਹੋਈ ਫਿਲਮ 'ਸ਼ਬਨਮ' ਤੋਂ ਇਨ੍ਹੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣਾ ਨਾਂ ਹਰਿਕ੍ਰਿਸ਼ਨ ਗਿਰੀ ਗੋਸਵਾਮੀ ਤੋਂ ਮਨੋਜ ਕੁਮਾਰ ਕਰ ਲਿਆ। ਇਸ ਫਿਲਮ 'ਚ ਦਿਲੀਪ ਕੁਮਾਰ ਦੇ ਕਿਰਦਾਰ ਦਾ ਨਾਂ ਮਨੋਜ ਕੁਮਾਰ ਸੀ।

ਅਮਿਤਾਭ ਬਚਨ ਨੂੰ ਦਿੱਤਾ ਮੌਕਾ

ਲਗਾਤਾਰ ਫਲਾਪ ਹੁੰਦੀਆਂ ਫਿਲਮਾਂ ਤੋਂ ਪਰੇਸ਼ਾਨ ਜਦੋਂ ਅਮਿਤਾਭ ਬਚਨ ਮੁੰਬਈ ਛੱਡ ਕੇ ਆਪਣੇ ਮਾਂ-ਪਿਓ ਨਾਲ ਦਿੱਲੀ ਵਾਪਸ ਜਾ ਰਹੇ ਸਨ, ਉਦੋਂ ਮਨੋਜ ਕੁਮਾਰ ਨੇ ਅਮਿਤਾਭ ਬਚਨ ਨੂੰ ਰੋਕਿਆ ਤੇ ਉਨ੍ਹਾਂ ਆਪਣੀ ਫਿਲਮ ਰੋਟੀ, ਕੱਪੜਾ ਤੇ ਮਕਾਨ 'ਚ ਮੌਕਾ ਦਿੱਤਾ। ਇਸ ਫਿਲਮ ਤੋਂ ਅਮਿਤਾਭ ਦੇ ਕਰੀਅਰ ਨੂੰ ਕਾਫੀ ਸਹਾਰਾ ਮਿਲਿਆ ਤੇ ਇਸ ਤੋਂ ਬਾਅਦ ਅਮਿਤਾਭ ਲਗਾਤਾਰ ਅੱਗੇ ਵੱਧਦੇ ਗਏ। ਫਿਲਮਾਂ 'ਚ ਉਨ੍ਹਾਂ ਦੇ ਯੋਗਰਦਾਨ ਨੂੰ ਦੇਖਦਿਆਂ ਮਨੋਜ ਕੁਮਾਰ ਨੂੰ ਦਾਦਾ ਸਾਹਿਬ ਫਾਲਕੇ, ਪੱਦਮਸ਼੍ਰੀ, ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਵਰਗੇ ਅਵਾਰਡਸ ਤੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।