ਕੈਨੇਡਾ ‘ਚ 2 ਸਕੂਲ ਬੱਸਾਂ ਨੂੰ ਲੱਗੀ ਭਿਆਨਕ ਅੱਗ..!

by

ਮੌਂਟਰੀਅਲ (ਵਿਕਰਮ ਸਹਿਜਪਾਲ) : ਕੈਨੇਡਾ ਦੇ ਮੌਂਟਰੀਅਲ ਸ਼ਹਿਰ ਤੋਂ 40 ਕਿਲੋਮੀਟਰ ਦੂਰ ਸੇਂਟ ਊਸਟੈਸ਼ ਵਿਖੇ ਇਕ ਸੜਕ ਹਾਦਸੇ ਦੌਰਾਨ ਦੋ ਸਕੂਲ ਬੱਸਾਂ ਨੂੰ ਅੱਗ ਲਗ ਗਈ ਅਤੇ ਦਰਜਨਾਂ ਸਕੂਲੀ ਬੱਚਿਆਂ ਸਣੇ 69 ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ। ਦੱਸ ਦਈਏ ਕਿ ਤਿੰਨ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਘੱਟੋ-ਘੱਟ 69 ਲੋਕ ਜ਼ਖ਼ਮੀ ਹੋ ਗਏ। 

ਜ਼ਖ਼ਮੀਆਂ 'ਚ ਵਧੇਰੇ ਸਕੂਲੀ ਬੱਚੇ ਸ਼ਾਮਲ ਹਨ। ਕੈਨੇਡਾ ਦੀ ਇੱਕ ਮੀਡੀਆ ਰਿਪੋਰਟ ਮੁਤਾਬਕ ਦੋ ਸਕੂਲੀ ਬੱਸਾਂ ਅੱਗੇ ਜਾ ਰਿਹਾ ਇੱਕ ਵਾਹਨ ਅਚਾਨਕ ਰੁਕ ਗਿਆ, ਜਿਸ ਕਾਰਨ ਤਿੰਨੋਂ ਵਾਹਨ ਆਪਸ 'ਚ ਟਕਰਾਅ ਗਏ। ਟੱਕਰ ਤੋਂ ਬਾਅਦ ਵਾਹਨਾਂ ਨੂੰ ਅੱਗ ਲੱਗ ਗਈ। ਹਾਦਸੇ ਵੇਲੇ ਦੋਹਾਂ ਬੱਸਾਂ 'ਚ 12 ਸਾਲ ਦੀ ਉਮਰ ਦੇ 50 ਤੋਂ ਵਧੇਰੇ ਬੱਚੇ ਸਵਾਰ ਸਨ, ਜਿਹੜੇ ਕਿ ਸਮਰ ਕੈਂਪ 'ਚ ਜਾ ਰਹੇ ਹਨ ।ਰਾਹਤ ਦੀ ਖਬਰ ਇਹ ਹੈ ਕਿ ਇਸ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

More News

NRI Post
..
NRI Post
..
NRI Post
..