ਗੁਜਰਾਤ ਪੁਲਿਸ ਨੇ ਮ੍ਰਿਤਕ ਵਿਅਕਤੀ ਖ਼ਿਲਾਫ਼ ਹੀ ਕਰ ਦਿੱਤਾ ਮਾਮਲਾ ਦਰਜ, ਅਦਾਲਤ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ

by

ਅਹਿਮਦਾਬਾਦ: ਗੁਜਰਾਤ ਪੁਲਿਸ ਨੇ ਦਲਿਤ ਸ਼ੋਸ਼ਣ ਦੇ ਇਕ ਮਾਮਲੇ 'ਚ 12 ਸਾਲ ਪਹਿਲਾਂ ਮਰ ਚੁੱਕੇ ਇਕ ਵਿਅਕਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ। ਮਾਮਲਾ ਜਦੋਂ ਹਾਈ ਕੋਰਟ ਪਹੁੰਚਿਆ ਤਾਂ ਅਦਾਲਤ ਨੇ ਨਾ ਸਿਰਫ਼ ਹੋਰ ਮੁਲਜ਼ਮਾਂ ਦੀ ਗਿ੍ਫਤਾਰੀ 'ਤੇ ਰੋਕ ਲਗਾ ਦਿੱਤੀ, ਬਲਕਿ ਮਿ੍ਤਕ ਵਿਅਕਤੀ ਨੂੰ ਦਲਿਤ ਸ਼ੋਸ਼ਣ ਦੇ ਮਾਮਲੇ 'ਚ ਮੁਲਜ਼ਮ ਬਣਾਏ ਜਾਣ 'ਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਵੀ ਮੰਗਿਆ। ਕੋਰਟ ਨੇ ਮਾਮਲੇ ਦੀ ਨਿਰਪੱਖ ਜਾਂਚ ਦੇ ਨਿਰਦੇਸ਼ ਵੀ ਦਿੱਤੇ ਹਨ।

ਅਹਿਮਦਾਬਾਦ ਦੇ ਚਾਂਦਖੇੜਾ ਵਾਸੀ ਮੁਕਤੀ ਮੀਣਾ ਨੇ 11 ਜੁਲਾਈ ਨੂੰ ਰਮਨਭਾਈ ਪਟੇਲ, ਉਨ੍ਹਾਂ ਦੀ ਬੇਟੀ ਦੀਪਿਕਾ, ਪੁੱਤਰ ਹੇਮੇਂਦਰ ਅਤੇ ਨੂੰਹ ਮਿੱਤਲ ਦੇ ਖਿਲਾਫ਼ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਸ਼ੋਸ਼ਣ ਦੀ ਰੋਕਥਾਮ) ਕਾਨੂੰਨ ਦੇ ਤਹਿਤ ਮੁਕੱਦਮਾ ਦਰਜ ਕਰਾ ਦਿੱਤਾ। ਮੀਣਾ ਨੇ ਪਾਟੀਦਾਰ ਪਰਿਵਾਰ 'ਤੇ ਅਪਮਾਨਿਤ ਕਰਨ, ਕਰੂਰਤਾ ਵਰਤਣ ਅਤੇ ਜਾਤੀਸੂਚਕ ਸ਼ਬਦ ਕਹਿਣ ਦਾ ਦੋਸ਼ ਲਗਾਇਆ ਸੀ।

ਪਾਟੀਦਾਰ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਗੁਜਰਾਤ ਹਾਈ ਕੋਰਟ 'ਚ ਪਟੀਸ਼ਨ ਦਾਖਲ ਕਰ ਕੇ ਫਰਜ਼ੀ ਮੁਕੱਦਮੇ 'ਚ ਫਸਾਏ ਜਾਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਰਮਨਭਾਈ ਪਟੇਲ ਦਾ ਦੋ ਅਕਤੂਬਰ 2007 ਨੂੰ ਦੇਹਾਂਤ ਹੋ ਚੁੱਕਾ ਹੈ। ਮੌਤ ਦੇ 12 ਸਾਲ ਬਾਅਦ ਉਹ ਕਿਸੇ ਦਾ ਸ਼ੋਸ਼ਣ ਕਿਵੇਂ ਕਰ ਸਕਦੇ ਹਨ।

ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਮੁਲਜ਼ਮਾਂ ਦੀ ਗਿ੍ਫਤਾਰੀ 'ਤੇ ਰੋਕ ਲਗਾ ਦਿੱਤੀ ਅਤੇ ਨਿਰਪੱਖ ਜਾਂਚ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਇਸ ਮਾਮਲੇ 'ਚ ਗੁਜਰਾਤ ਸਰਕਾਰ ਨੂੰ ਨੋਟਿਸ ਦਿੰਦੇ ਹੋਏ 17 ਅਕਤੂਬਰ ਨੂੰ ਜਵਾਬ ਪੇਸ਼ ਕਰਨ ਲਈ ਕਿਹਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..