‘ਵਿਕਟਰ ਫ਼ੋਰਸ’ ਨਾਲ 15 ਦਿਨਾਂ ਤੱਕ ਟ੍ਰੇਨਿੰਗ ਕਰਨਗੇ ਕੈਪਟਨ ਕੂਲ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ ਦੇ ਦਿੱਗਜ ਵਿਕਟਕੀਪਰ-ਬੱਲੇਬਾਜ਼ ਮਹਿੰਦਰ ਸਿੰਘ ਧੋਨੀ 15 ਦਿਨਾਂ ਤੱਕ ਜੰਮੂ-ਕਸ਼ਮੀਰ 'ਚ ਫ਼ੌਜ ਨਾਲ ਰਹਿਣਗੇ। ਧੋਨੀ 31 ਜੁਲਾਈ ਤੋਂ 15 ਅਗਸਤ ਤੱਕ ਸੈਨਾ ਦੀ ਗਤੀਵਿਧੀਆਂ ਨਾਲ ਜੁੜੇ ਰਹਿਣਗੇ।ਇਸ ਦੌਰਾਨ ਉਹ 106 ਟੈਰੀਟੋਰੀਅਲ ਆਰਮੀ ਬਟਾਲੀਅਨ (ਪੈਰਾ) ਦੇ ਨਾਲ ਸਮਾਂ ਬਿਤਾਉਣਗੇ। ਫ਼ੌਜ ਦੀ ਯੁਨਿਟ ਕਸ਼ਮੀਰ 'ਚ ਤਾਇਨਾਤ ਹੈ ਅਤੇ ਇਹ ਵਿਕਟਰ ਫ਼ੋਰਸ ਦਾ ਹਿੱਸਾ ਹੈ। ਧੋਨੀ ਇਸ ਦੌਰਾਨ ਗਸ਼ਤ, ਗਾਰਡ ਅਤੇ ਪੋਸਟ ਡਿਊਟੀ ਕਰਨਗੇ। 

38 ਸਾਲ ਧੋਨੀ ਨੇ ਬੀਸੀਸੀਆਈ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ 2 ਮਹੀਨੇ ਕਿਸੇ ਵੀ ਤਰ੍ਹਾਂ ਦੇ ਕ੍ਰਿਕਟ ਲਈ ਉਪਲੱਬਧ ਨਹੀਂ ਰਹਿਣਗੇ। ਧੋਨੀ ਨੇ ਕਿਹਾ ਸੀ ਕਿ ਉਹ ਸੈਨਾ ਦੇ ਨਾਲ ਸਮਾਂ ਬਿਤਾਉਣਗੇ। ਧੋਨੀ ਵਿੰਡੀਜ਼ ਦੌਰੇ ਲਈ ਵੀ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਸਾਬਕਾ ਕਪਤਾਨ ਨੂੰ 2011 'ਚ ਲੈਫਟੀਨੈਂਟ ਕਰਨਲ ਦਾ ਰੈਂਕ ਦਿੱਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਉਨ੍ਹਾਂ ਸਿਰਫ਼ ਇੱਕ ਵਾਰ ਸਿਖ਼ਲਾਈ ਲਈ ਸੀ।ਧੋਨੀ ਟੈਰੀਟੋਰੀਅਲ ਆਰਮੀ ਦੀ ਪੈਰਾਸ਼ੂਟ ਰੈਜੀਮੈਂਟ 'ਚ ਲੈਫਟੀਨੈਂਟ ਕਰਨਲ ਹਨ। 

ਧੋਨੀ ਦੇ ਵਿੰਡੀਜ਼ ਟੂਰ ਤੋਂ ਦੂਰ ਰਹਿਣ ਦੀ ਖ਼ਬਰਾਂ ਨਾਲ ਉਨ੍ਹਾਂ ਦੇ ਸੰਨਿਆਸ ਦੀ ਖ਼ਬਰਾਂ ਵੀ ਜ਼ੋਰ ਫ਼ੜਨ ਲੱਗ ਪਈਆਂ ਸਨ। ਹਾਲਾਂਕਿ, ਕਪਤਾਨ ਵਿਰਾਟ ਕੋਹਲੀ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਧੋਨੀ ਦੇ ਭਵਿੱਖ ਨੂੰ ਲੈ ਕੇ ਟੀਮ ਪ੍ਰਬੰਧਨ ਨੂੰ ਉਨ੍ਹਾਂ ਵੱਲੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ।

More News

NRI Post
..
NRI Post
..
NRI Post
..