ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਸ਼ੁੱਕਰਵਾਰ ਨੂੰ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਈਰਾਨ ਨੇ ਆਪਣੇ ਹਥਿਆਰ ਪ੍ਰੋਗਰਾਮ 'ਤੇ ਰੋਕ ਲਾਉਣ ਦੀ ਟਰੰਪ ਪ੍ਰਸ਼ਾਸਨ ਦੀ ਮੰਗ ਕਰਦੇ ਹੋਏ ਮੱਧ ਦੂਰੀ ਦੀ ਇਕ ਬੈਲੇਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਈਰਾਨ ਨੇ ਇਸ ਪ੍ਰੀਖਣ ਦੇ ਜ਼ਰੀਏ ਅਮਰੀਕੀ ਪਾਬੰਦੀਆਂ ਖਿਲਾਫ ਆਪਣੇ ਇਰਾਦਿਆਂ ਨੂੰ ਪ੍ਰਦਰਸ਼ਿਤ ਕੀਤਾ ਹੈ।
ਦੱਸ ਦਈਏ ਕਿ ਵ੍ਹਾਈਟ ਹਾਊਸ ਨੇ ਇਕ ਬਿਆਨ 'ਚ ਕਿਹਾ ਕਿ ਉਹ ਈਰਾਨ 'ਚ ਇਕ ਮਿਜ਼ਾਇਲ ਦਾ ਪ੍ਰੀਖਣ ਕੀਤੇ ਜਾਣ ਤੋਂ ਜਾਣੂ ਹੈ।ਦਸਣਯੋਗ ਹੈ ਕਿ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਖਾਸ ਤੌਰ 'ਤੇ ਫਾਰਸ ਦੀ ਖਾੜ੍ਹੀ ਅਤੇ ਹਰਮੂਜ਼ ਜਲਡਮਰੂ ਮੱਧ 'ਚ ਜਹਾਜ਼ਾਂ ਦੇ ਵਣਜ ਪਰਿਵਹਨ ਦੀ ਸੁਰੱਖਿਆ ਨੂੰ ਲੈ ਕੇ ਵਧਦੇ ਤਣਾਅ ਵਿਚਾਲੇ ਤਹਿਰਾਨ ਨੇ ਇਹ ਪ੍ਰੀਖਣ ਕੀਤਾ ਹੈ। ਅਮਰੀਕੀ ਆਰਥਿਕ ਪਾਬੰਦੀਆਂ ਦੇ ਵਧਾਏ ਜਾਣ 'ਤੇ ਈਰਾਨ ਨੇ ਵੱਖ-ਵੱਖ ਫੌਜੀ ਗਤੀਵਿਧੀਆਂ ਦੇ ਜ਼ਰੀਏ ਉਸ ਦਾ ਜਵਾਬ ਦਿੱਤਾ ਹੈ।



