ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਵੱਡਾ ਜਹਾਜ਼ ਹਾਦਸਾ , 4 ਮਰੇ

by

ਵੈਨਕੂਵਰ , 27 ਜੁਲਾਈ ( NRI MEDIA )

ਬ੍ਰਿਟਿਸ਼ ਕੋਲੰਬੀਆ ਦੇ ਕੇਂਦਰੀ ਕੋਸਟ ਦੇ ਕੋਲ ਇਕ ਫਲੋਟਜਹਾਜ਼ ਕਰੈਸ਼ ਹੋ ਗਿਆ ਜਿਸਦੇ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਹਸਪਤਾਲ ਦੇ ਵਿਚ ਭਰਤੀ ਹਨ, ਸੱਸਣਾ 208 ਫਲੋਟਜਹਾਜ਼ ਪੋਰਟ ਹਾਰ੍ਡੀ ਦੇ ਉੱਤਰੀ ਪਾਸੇ ਤੋਂ 100 ਕਿਲੋਮੀਟਰ ਦੂਰ ਅੱਦੇਨਬਰੋਕ ਟਾਪੂ ਦੇ ਉੱਤੇ ਕਰੀਬ ਰਾਤ ਦੇ 11 ਵਜੇ ਕਰੈਸ਼ ਹੋਇਆ ਕਿਉਕਿ ਉਸ ਵੇਲੇ ਮੌਸਮ ਮੀਹ ਵਾਲਾ ਹੋਇਆ ਪਿਆ ਸੀ ਜਿਸ ਕਾਰਨ ਵਿਜੀਬਿਲਟੀ ਵਿਚ ਬਹੁਤ ਘਟ ਸੀ।

ਜੋਇੰਟ ਰੈਸਕਯੁ ਕੋਓਰਡੀਨੇਸ਼ਨ ਸੈਂਟਰ ਦੇ ਮੁਤਾਬਿਕ ਇਸ ਹਾਦਸੇ ਦੇ ਵਿਚ ਬਚੇ 5 ਲੋਕਾਂ ਨੂੰ ਹੇਲੀਕਾਪਟਰ ਦੇ ਰਾਹੀਂ ਪੋਰਟ ਹਾਰ੍ਡੀ ਦੇ ਇਕ ਹਸਪਤਾਲ ਵਿਚ ਲੈ ਜਾਇਆ ਗਿਆ, ਬੀ.ਸੀ. ਐਮਰਜੰਸੀ ਸਿਹਤ ਸੇਵਾਵਾਂ ਨੇ ਦੱਸਿਆ ਕਿ ਦੋ ਲੋਕ ਬੇਹੱਦ ਨਾਜ਼ੁਕ ਹਾਲਤ ਵਿਚ ਹਨ ਜਦਕਿ ਬਾਕੀ ਦੇ ਤਿੰਨ ਲੋਕ ਗੰਭੀਰ ਸਥਿਤੀ ਵਿਚ ਹਨ ਪਰ ਉਹਨਾਂ ਦੀ ਹਾਲਤ ਸਥਿਰ ਹੈ , ਬਚਾਅ ਆਪ੍ਰੇਸ਼ਨ ਦੀ ਗੱਲ ਕਰੀਏ ਤਾਂ ਕਈ ਸਾਰੇ ਐਮਬੂਲੈਂਸ ਕਰੂ ਨੂੰ ਹਾਦਸੇ ਵਾਲੇ ਇਲਾਕੇ ਵਿਚ ਭੇਜਿਆ ਗਿਆ ਜਿਸ ਵਿਚ 2 ਹਵਾਈ ਐਮਬੂਲੈਂਸ, ਦੋ ਕੋਸਟ ਗਾਰਡ ਵੇਸੱਲ ਅਤੇ ਇਕ ਹੇਲੀਕਾਪਟਰ ਵੀ ਸ਼ਾਮਿਲ ਸੀ।

ਇਹ ਜਹਾਜ਼ ਸੀਏਅਰ ਸੀਪਲੇਨ ਦੁਆਰਾ ਚਲਾਇਆ ਜਾਂਦਾ ਹੈ, ਕੰਪਨੀ ਨੇ ਇਸ ਹਾਦਸੇ ਤੋਂ ਬਾਅਦ ਦੁਪਹਿਰ ਤਕ ਸਾਰੀਆਂ ਫਲਾਈਟਾਂ ਰੱਦ ਕਰ ਦਿਤੀਆਂ ਹਨ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੋਨ ਹੋਰਗਨ ਨੇ ਟਵਿੱਟਰ ਉਤੇ ਇਕ ਪੋਸਟ ਇਸ ਹਾਦਸੇ ਦੇ ਵਾਰੇ ਆਪਣਾ ਬਿਆਨ ਜਾਰੀ ਕੀਤਾ ਅਤੇ ਇਸਦੇ ਨਾਲ ਹੀ ਜਹਾਜ਼ ਕੰਪਨੀ ਨੇ ਵੀ ਇਸ ਜਹਾਜ਼ ਹਾਦਸੇ ਵਿਚ ਮਾਰੇ ਗਏ ਅਤੇ ਜਖਮੀ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟ ਕੀਤਾ।

More News

NRI Post
..
NRI Post
..
NRI Post
..