ਵਾਸ਼ਿੰਗਟਨ , 27 ਜੁਲਾਈ ( NRI MEDIA )
ਟਰੰਪ ਪ੍ਰਸ਼ਾਸਨ ਲਈ ਇਕ ਚੰਗੀ ਅਤੇ ਰਾਹਤ ਦੀ ਖਬਰ ਆਈ ਹੈ ,ਟਰੰਪ ਪ੍ਰਸ਼ਾਸਨ ਲੰਮੇ ਸਮੇ ਤੋਂ ਮੈਕਸੀਕੋ ਅਮਰੀਕਾ ਸਰਹੱਦ ਤੇ ਕੰਧ ਬਨਾਉਣ ਲਈ ਫੰਡ ਦੀ ਮੰਗ ਕਰ ਰਿਹਾ ਸੀ ਜਿਸ ਵਿੱਚ ਹੁਣ ਊਨਾ ਨੂੰ ਸਫਲਤਾ ਮਿਲੀ ਹੈ , ਦਰਅਸਲ, ਪੈਂਟਾਗਨ ਫੰਡਾਂ ਦੇ ਅਰਬਾਂ ਡਾਲਰ ਹੁਣ ਕੰਧ 'ਤੇ ਇਸਤੇਮਾਲ ਕੀਤੇ ਜਾ ਸਕਦੇ ਹਨ ਜੋ ਮੈਕਸੀਕੋ ਦੀ ਸਰਹੱਦ ਨਾਲ ਲੱਗਦੀ ਹੈ , ਇਹ ਫੈਸਲਾ ਅਮਰੀਕਾ ਦੀ ਸੁਪਰੀਮ ਕੋਰਟ ਨੇ ਦਿੱਤਾ ਹੈ।

ਅਦਾਲਤ ਦੇ ਪੰਜ ਕੰਜ਼ਰਵੇਟਿਵ ਜੱਜਾਂ ਨੇ ਸ਼ੁੱਕਰਵਾਰ ਨੂੰ ਚਾਰਾਂ ਠੇਕੇਦਾਰਾਂ ਨੂੰ ਰੱਖਿਆ ਵਿਭਾਗ ਦੇ ਫੰਡਾਂ ਦੀ ਵਰਤੋਂ ਕਰਦਿਆਂ ਕੰਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ , ਟਰੰਪ ਨੇ ਟਵੀਟ ਕਰਕੇ ਇਸ ਫੈਸਲੇ 'ਤੇ ਖੁਸ਼ੀ ਜ਼ਾਹਰ ਕੀਤੀ ਹੈ , ਟਰੰਪ ਨੇ ਕਿਹਾ ਕਿ ਇਹ ਸਰਹੱਦ ਸੁਰੱਖਿਆ ਅਤੇ ਕਾਨੂੰਨ ਦੇ ਸ਼ਾਸਨ ਲਈ ਵੱਡੀ ਜਿੱਤ ਹੈ , ਟਰੰਪ ਲਈ ਇਹ ਕੰਧ ਉਨ੍ਹਾਂ ਦੀ ਇੱਜਤ ਦਾ ਸਵਾਲ ਬਣੀ ਹੋਈ ਹੈ |
ਇਹ ਫੰਡ 160 ਕਿੱਲੋਮੀਟਰ ਖੇਤਰ ਵਿੱਚ ਕੰਡਿਆਲੀ ਤਾਰ ਲਗਾਉਣ ਲਈ ਵਰਤੀ ਜਾਏਗੀ , ਇੱਥੇ ਬਹੁਤ ਸਾਰੇ ਪ੍ਰਾਜੈਕਟ ਹਨ , ਜਿੱਥੇ 74 ਕਿਲੋਮੀਟਰ ਵਾੜ ਲਗਾਏ ਜਾਣਗੇ , ਐਰੀਜ਼ੋਨਾ ਵਿਚ 101 ਛੋਟੇ ਵਾੜ ਹਨ ਅਤੇ ਕੈਲੀਫੋਰਨੀਆ ਅਤੇ ਐਰੀਜ਼ੋਨਾ ਵਿਚ ਦੋ ਛੋਟੇ ਪ੍ਰੋਜੈਕਟ ਸ਼ਾਮਲ ਹਨ , ਜਿਕਰਯੋਗ ਹੈ ਕਿ ਇਸ ਪ੍ਰਾਜੈਕਟ ਲਈ ਫੰਡਿੰਗ ਉੱਤੇ ਹੇਠਲੀ ਅਦਾਲਤ ਨੇ ਪਾਬੰਦੀ ਲਗਾਈ ਸੀ,ਨਿਆਂ ਵਿਭਾਗ ਦੇ ਬੁਲਾਰੇ ਅਲੇਕਸੀ ਵੋਲਟੁਰਨਿਸਟ ਨੇ ਕਿਹਾ, "ਸਾਨੂੰ ਖੁਸ਼ੀ ਹੈ ਕਿ ਸੁਪਰੀਮ ਕੋਰਟ ਨੇ ਸਮਝ ਲਿਆ ਹੈ ਕਿ ਹੇਠਲੀ ਅਦਾਲਤ ਵਲੋਂ ਫੰਡ ਦੀ ਵਰਤੋਂ ਕਰਨ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ ਸੀ।Wow! Big VICTORY on the Wall. The United States Supreme Court overturns lower court injunction, allows Southern Border Wall to proceed. Big WIN for Border Security and the Rule of Law!
— Donald J. Trump (@realDonaldTrump) July 26, 2019



