ਕੈਨੇਡਾ ਦੇ ਹਾਈਵੇ 407 ਤੇ ਸੜਕ ਹਾਦਸਾ – ਇਕ ਦੀ ਮੌਤ

by

ਡਰਹਮ , 27 ਜੁਲਾਈ ( NRI MEDIA )

ਕੈਨੇਡਾ ਦੇ ਡਰਹਮ ਵਿਖੇ ਹਾਈਵੇ 407 ਦੇ ਉਪਰ ਗੱਡੀਆਂ ਦੇ ਟਕਰਾਅ ਕਾਰਨ ਇਕ ਬੰਦੇ ਦੀ ਮੌਤ ਹੋ ਗਈ, ਉਨਟਾਰੀਓ ਸੂਬਾਈ ਪੁਲਿਸ ਨੇ ਦੱਸਿਆ ਕਿ ਇਕ ਗੱਡੀ ਜੋ ਕਿ ਈਸਟਬਾਊਂਡ ਲੇਨ ਵਿਚ ਚਲ ਰਹੀ ਸੀ ,ਵਿਚਲੇ ਮੀਡੀਅਨ ਨੂੰ ਪਾਰ ਕਰਕੇ ਵੇਸ੍ਟਬਾਊਂਡ ਵੱਲ ਆ ਗਈ ਜਿਸ ਕਾਰਨ ਉਹ ਇਕ ਹੋਰ ਵਾਹਨ ਦੇ ਵਿਚ ਟਕਰਾਅ ਗਈ, ਇਹ ਹਾਦਸਾ ਰਾਤ ਕਰੀਬ 8 ਵਜੇ ਵਾਪਰਿਆ।


20 ਸਾਲਾਂ ਦੀ ਉਮਰ ਵਾਲਾ ਵਿਅਕਤੀ ਜੋ ਕਿ ਈਸ੍ਟਬਾਊਂਡ ਵੱਲ ਦੀ ਗੱਡੀ ਵਿਚ ਸਫ਼ਰ ਕਰ ਰਿਹਾ ਸੀ ਉਸਨੂੰ ਮੌਕੇ ਉੱਤੇ ਹੀ ਮਰਿਆ ਹੋਇਆ ਘੋਸ਼ਿਤ ਕਰ ਦਿੱਤਾ ਗਿਆ ਅਤੇ ਇਸਤੋਂ ਅਲਾਵਾ 4 ਜਖਮੀ ਲੋਕਾਂ ਨੂੰ ਹਸਪਤਾਲ ਵਿੱਚ ਲੈ ਜਾਇਆ ਗਿਆ ਹਾਲਾਂਕਿ ਓਹਨਾ ਦੀ ਸਥਿਤੀ ਵਾਰੇ ਜਾਂ ਸੱਟਾਂ ਵਾਰੇ ਕੋਈ ਜਾਣਕਾਰੀ ਨਹੀਂ ਹੈ |

ਘਟਨਾਸਥਲ ਹਾਈਵੇ 407 ਨੂੰ ਬਰੌਕ ਸੜਕ ਅਤੇ ਲੇਕਰਿਜ ਸੜਕ ਦੀ ਦਿਸ਼ਾਵਾਂ ਵੱਲ ਨੂੰ ਕਾਫੀ ਘੰਟਿਆਂ ਤਕ ਜਾਂਚ ਪੜਤਾਲ ਵਾਸਤੇ ਬੰਦ ਕਰ ਦਿੱਤਾ ਗਿਆ, ਇਸਦੇ ਨਾਲ ਹੀ ਹਾਈਵੇ 412 ਦੇ ਉਤਰਬਾਊਂਡ ਤੋਂ ਹਾਈਵੇ 407 ਦੇ ਪੱਛਮੀ ਹਿੱਸੇ ਨੂੰ ਵੀ ਬੰਦ ਕਰ ਦਿੱਤਾ ਗਿਆ।

More News

NRI Post
..
NRI Post
..
NRI Post
..