ਗਾਜ਼ਾ , 27 ਜੁਲਾਈ ( NRI MEDIA )
ਇਜਰਾਇਲ ਦੀ ਸਰਹੱਦ ਦੇ ਕੋਲ ਪੂਰਵੀ ਗਾਜ਼ਾ ਸਟਰਿਪ ਦੇ ਵਿਚ ਇਜ਼ਰਾਈਲੀ ਸੈਨਿਕਾਂ ਨਾਲ ਮੁੱਠਭੇੜ ਦੇ ਵਿਚ ਤਕਰੀਬਨ 56 ਫਲਿਸਤੀਨੀ ਜਖਮੀ ਹੋ ਗਏ, ਗਾਜ਼ਾ ਵਿਚ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲ-ਕੇਦਰਾ ਨੇ ਦੱਸਿਆ ਕਿ 56 ਲੋਕਾਂ ਵਿੱਚੋ 38 ਲੋਕ ਇਸਰਾਇਲੀ ਸੈਨਿਕਾਂ ਦੀ ਗੋਲੀ ਬਾਰੀ ਕਾਰਨ ਜਖਮੀ ਹੋਏ ਸਨ ਜਿਸ ਵਿਚ 22 ਬੱਚੇ ਅਤੇ 3 ਔਰਤਾਂ ਸ਼ਾਮਿਲ ਸਨ ਇਸ ਤੋਂ ਇਲਾਵਾ ਸੈਨਿਕਾਂ ਨੇ ਮੈਡੀਕਲ ਸੇਵਾਵਾਂ ਨਾਲ ਸੰਬੰਧਿਤ ਐਮਬੂਲੈਂਸ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ।
ਇਹ ਟਾਕਰਾ ਉਦੋਂ ਵਾਪਰਿਆ ਜਦ ਕਾਫੀ ਸਾਰੇ ਪ੍ਰਦਰਸ਼ਨਕਾਰੀ ਹਫਤੇ ਦੇ ਪ੍ਰਦਰਸ਼ਨ ਵਿਚ ਇਕੱਠੇ ਹੋਏ ਸਨ, ਇਸਨੂੰ ਪੂਰਵੀ ਗਾਜ਼ਾ ਦੇ ਵਿਚ 'ਗ੍ਰੇਟ ਮਾਰਚ ਆਫ ਰਿਟਰਨ' ਰੈਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਗਾਜ਼ਾ ਸਿਹਤ ਮੰਤਰਾਲੇ ਦੇ ਮੁਤਾਬਿਕ ਇਸਰਾਇਲੀ ਸੈਨਾ ਨੇ ਇਸ ਰੈਲੀ ਦੀ ਸ਼ੁਰੂਆਤ ਤੋਂ ਹੁਣ ਤਕ 306 ਲੋਕਾਂ ਨੂੰ ਮਾਰ ਚੁਕੇ ਹਨ ਅਤੇ 17,000 ਤੋਂ ਜ਼ਿਆਦਾ ਲੋਕ ਜਖਮੀ ਹੋ ਚੁੱਕੇ ਹਨ।
ਇਜਰਾਇਲ ਅਤੇ ਫਿਲਿਸਤਿਨ ਵਿੱਚ ਲੰਮੇ ਸਮੇਂ ਤੋਂ ਇਸ ਇਲਾਕੇ ਲਈ ਵਿਵਾਦ ਚਲ ਰਿਹਾ ਹੈ , ਦੋਵੇਂ ਦੇਸ਼ ਇਸ ਇਲਾਕੇ ਉੱਤੇ ਆਪਣਾ ਹੱਕ ਜਤਾਉਂਦੇ ਹਨ |



