ਲੁਧਿਆਣਾ : ਪੰਜਾਬ 'ਚ ਹਿੰਦੂ ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਨਾਲ ਹੜਕੰਪ ਮਚ ਗਿਆ ਹੈ। ਸ਼੍ਰੀ ਹਿੰਦੂ ਤਖ਼ਤ ਦੇ ਸੂਬਾ ਪ੍ਰਧਾਨ ਰਾਜੇਸ਼ ਭਾਸਕਰ ਲਾਲੀ (ਕਪੂਰਥਲਾ), ਪ੍ਰਮੁੱਖ ਸੂਬਾ ਪ੍ਰਚਾਰਕ ਵਰੂਣ ਮਹਿਤਾ (ਲੁਧਿਆਣਾ) ਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਗਜੀਤ ਲੱਕੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਖ਼ਾਲਿਸਤਾਨ ਸਮਰਥਕਾਂ ਵਲੋਂ ਪੱਤਰ ਭੇਜ ਕੇ ਕਰ ਦਿੱਤੀ ਗਈ ਹੈ। ਘਰੇਲੂ ਝਗੜਾ ਨਿਪਟਾਉਣ ਲਈ ਰੱਖੀ ਸਭਾ 'ਚ ਸਹੁਰਾ ਪਰਿਵਾਰ ਨੇ ਚਲਾਈ ਜਵਾਈ 'ਤੇ ਗੋਲ਼ੀ !
ਸ਼੍ਰੀ ਹਿੰਦੂ ਤਖ਼ਤ ਦੇ ਸੂਬਾ ਪ੍ਰਚਾਰਕ ਵਰੂਣ ਮਹਿਤਾ ਅਨੁਸਾਰ, ਸਿੱਖ ਫਾਰ ਜਸਟਿਸ ਦੇ ਪ੍ਰਮੁੱਖ ਖ਼ਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਡਟ ਕੇ ਆਵਾਜ਼ ਬੁਲੰਦ ਕਰਨ 'ਤੇ ਅਣਪਛਾਤੇ ਖ਼ਾਲਿਸਤਾਨ ਸਮਰਥਕਾਂ ਨੇ ਪਟਿਆਲਾ ਸਥਿਤ ਪ੍ਰਸਿੱਧ ਕਾਲੀ ਮਾਤਾ ਮੰਦਰ ਸਥਿਤ ਤਖ਼ਤ ਦੇ ਮੁੱਖ ਦਫ਼ਤਰ 'ਚ ਡਾਕ ਰਾਹੀਂ ਚਿੱਠੀ ਭੇਜ ਕੇ ਤਿੰਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਇੱਕੋ ਟੀਚਾ ਹੈ ਦੇਸ਼ ਵਿਰੋਧੀ ਖ਼ਾਲਿਸਤਾਨ ਤੇ ਹੋਰ ਕੱਟੜਪੰਥੀ ਤਾਕਤਾਂ ਦਾ ਵਿਰੋਧ ਕਰਨਾ ਤੇ ਜੇਲ੍ਹਾਂ 'ਚ ਬੰਦ ਅੱਤਵਾਦੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣਾ।
ਅਜਿਹੀਆਂ ਧਮਕੀਆਂ ਨਾਲ ਸਾਡੇ ਮਿਸ਼ਨ ਨੂੰ ਕੋਈ ਫ਼ਰਕ ਨਹੀਂ ਪਵੇਗਾ ਬਲਕਿ ਹੁਣ ਹੋਰ ਜੋਸ਼ ਨਾਲ ਆਪਣੀ ਮੁਹਿੰਮ 'ਚ ਤੇਜ਼ੀ ਲਿਆਉਣਗੇ। ਮਹਿਤਾ ਨੇ ਕਿਹਾ ਕਿ ਜਗਜੀਤ ਲੱਕੀ ਤੇ ਲਾਲੀ ਭਾਸਕਰ ਡਟ ਕੇ ਤਖ਼ਤ ਦੇ ਧਰਮ ਅਧੀਸ਼ ਅਨੰਤ ਵਿਭੂਸ਼ਿਤ ਜਗਤਗੂਰੂ ਪੰਚਾਨੰਦ ਗਿਰੀ ਵਲੋਂ ਰਾਸ਼ਟਰ ਤੇ ਧਰਮ ਪ੍ਰੇਮੀ ਦੀ ਅਲਖ਼ ਜਗਾਉਣ ਲਈ ਸੰਦੇਸ਼ ਲੈ ਕੇ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਤਖ਼ਤ ਦੇ ਨੇਤਾ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੀ ਮੰਗ ਪ੍ਰਸ਼ਾਸਨ ਤੋਂ ਨਹੀਂ ਕਰਨਗੇ ਤੇ ਡਟ ਕੇ ਕੱਟੜਪੰਥੀਆਂ ਨੂੰ ਸਬਕ ਸਿਖਾਉਣ ਦੇ ਮਿਸ਼ਨ 'ਤੇ ਕੰਮ ਕਰਨਗੇ।



