ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 27-02-2019 )
1.. ਅੱਜ ਮਿਲਣਗੇ ਅਮਰੀਕੀ ਰਾਸ਼ਟਰਪਤੀ ਅਤੇ ਕਿਮ ਜੋਂਗ ਉਨ - ਪ੍ਰਮਾਣੂ ਹਥਿਆਰ ਸਮੇਤ ਕਈ ਮੁੱਖ ਮੁੱਦਿਆਂ ਤੇ ਹੋਵੇਗੀ ਚਰਚਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਅੱਜ ਵੀਅਤਨਾਮ ਦੇ ਹਨੋਈ ਸ਼ਹਿਰ ਵਿੱਚ ਸਿਖਰ ਵਾਰਤਾ ਕਰਨਗੇ , 2018 ਦੇ ਜੂਨ ਵਿੱਚ ਹੋਈ ਪਹਿਲੀ ਸਿਖਰ ਵਾਰਤਾ ਤੋਂ ਬਾਅਦ ਇਹ ਦੋਵਾਂ ਨੇਤਾਵਾਂ ਦੀ ਦੂਜੀ ਬੈਠਕ ਹੋਵੇਗੀ , ਇਸ ਮੁਲਾਕਾਤ ਵਿੱਚ 70 ਸਾਲਾਂ ਦੀ ਦੁਸ਼ਮਣੀ ਨੂੰ ਖਤਮ ਕਰਕੇ ਉੱਤਰ ਕੋਰੀਆ ਪ੍ਰਮਾਣੂ ਹਥਿਆਰਾਂ ਤੇ ਰੋਕ ਲਗਾਉਣ ਦੀ ਗੱਲ ਮੰਨ ਸਕਦਾ ਹੈ , ਰਾਸ਼ਟਰਪਤੀ ਟਰੰਪ ਕਾਫੀ ਲੰਬੇ ਸਮੇਂ ਤੋਂ ਉੱਤਰ ਕੋਰੀਆ ਨੂੰ ਪ੍ਰਮਾਣੂ ਹਥਿਆਰ ਛੱਡਣ ਦੀ ਗੱਲ ਤੇ ਮਨਾ ਰਹੇ ਹਨ , ਜੋ ਪਿਛਲੀ ਵਾਰ ਅਸਫਲ ਰਿਹਾ ਸੀ |
2 .. ਦੁਨੀਆ ਭਰ ਦੀਆਂ ਅਖਬਾਰਾਂ ਵਿੱਚ ਭਾਰਤ ਦੇ ਪਾਕਿਸਤਾਨ ਉੱਤੇ ਹਮਲੇ ਦੀ ਚਰਚਾ - ਦੱਸੀ ਅੱਤਵਾਦ ਦੇ ਖਾਤਮੇ ਦੀ ਪਹਿਲ
ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੇ ਖੇਤਰ ਵਿੱਚ ਜਾ ਕੇ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰਨ ਦੀ ਕਾਰਵਾਈ ਦੀ ਦੁਨੀਆਂ ਭਰ ਵਿੱਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ , ਅਮਰੀਕੀ ਅਖਬਾਰ "ਦਾ ਨਿਊਯਾਰਕ ਟਾਈਮਸ" ਨੇ ਕਿਹਾ ਹੈ ਕਿ ਪੰਜ ਦਹਾਕਿਆਂ ਬਾਅਦ ਭਾਰਤੀ ਸੈਨਾ ਨੇ ਪਹਿਲੀ ਵਾਰ ਪਾਕਿਸਤਾਨ ਵਿੱਚ ਜਵਾਬੀ ਹਮਲਾ ਕੀਤਾ ਹੈ , " ਵਾਸ਼ਿੰਗਟਨ ਪੋਸਟ " ਨੇ ਵੀ ਭਾਰਤ ਦੀ ਇਸ ਕਾਰਵਾਈ ਲਈ ਪ੍ਰਸ਼ੰਸਾ ਕੀਤੀ ਹੈ , ਇਸ ਦੇ ਨਾਲ ਹੀ ਰੂਸ ਤੋਂ ਲੈ ਕੇ ਚੀਨ ਤੱਕ ਦੀਆਂ ਅਖਬਾਰਾਂ ਨੇ ਭਾਰਤੀ ਫੌਜ ਵੱਲੋਂ ਅੱਤਵਾਦ ਦੇ ਖਿਲਾਫ ਕੀਤੇ ਹਮਲੇ ਨੂੰ ਚੰਗਾ ਦੱਸਿਆ ਹੈ |
3 .. ਓਨਟਾਰੀਓ ਦੀ ਸਿਹਤ ਮੰਤਰੀ ਦਾ ਐਲਾਨ - ਓਨਟਾਰੀਓ ਵਿੱਚ ਲਾਗੂ ਹੋਵੇਗੀ ਸੂਬਾਈ ਸਿਹਤ ਨੈੱਟਵਰਕ ਸਕੀਮ
ਓਨਟਾਰੀਓ ਦੇ ਨਿਵਾਸੀਆਂ ਲਈ ਓਨਟਾਰੀਓ ਸਰਕਾਰ ਨੇ ਇੱਕ ਨਵੀਂ ਸਕੀਮ ਪੇਸ਼ ਕੀਤੀ ਹੈ , ਓਨਟਾਰੀਓ ਦੀ ਸਿਹਤ ਮੰਤਰੀ ਨੇ ਆਪਣੇ ਸਥਾਨਕ ਅਤੇ ਸੂਬਾ ਸਿਹਤ ਨੈੱਟਵਰਕ ਨੂੰ ਇੱਕ ਨਵਾਂ ਸਿਸਟਮ ਬਣਾਉਣ ਲਈ ਕਿਹਾ ਹੈ ਇਸ ਵਿੱਚ ਇੱਕ ਨਵੀਂ ਏਜੰਸੀ ਦਾ ਗਠਨ ਕੀਤਾ ਜਾਵੇਗਾ ਜਿਸ ਨੂੰ ਓਨਟਾਰੀਓ ਹੈਲਥ ਕਿਹਾ ਜਾਵੇਗਾ , ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਦਲੀਲ ਦਿੱਤੀ ਕਿ ਇਸ ਨਾਲ ਸਿਹਤ ਸੇਵਾਵਾਂ ਹੋਰ ਚੰਗੀਆਂ ਹੋਣਗੀਆਂ ਹਾਲਾਂਕਿ ਉਹ ਇਹ ਜਵਾਬ ਦੇਣ ਤੋਂ ਬੱਚਦੇ ਨਜ਼ਰ ਆਏ ਕਿ ਇਸ ਕਦਮ ਨਾਲ ਪੈਸਾ ਬਚੇਗਾ ਜਾਂ ਫਿਰ ਨੌਕਰੀਆਂ ਦੇ ਨੁਕਸਾਨ ਤੋਂ ਬਚਾਅ ਹੋਵੇਗਾ ਜਾਂ ਨਹੀਂ |
4 .. ਭਾਰਤ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ 15 ਜਗ੍ਹਾ ਤੇ ਕੀਤੀ ਗੋਲੀਬਾਰੀ - ਭਾਰਤੀ ਸੈਨਾ ਨੇ ਕੀਤਾ ਜਵਾਬ ਵਿੱਚ ਵੱਡਾ ਨੁਕਸਾਨ
ਪੁਲਵਾਮਾ ਹਮਲੇ ਦਾ ਬਦਲਾ ਲੈਣ ਲਈ ਭਾਰਤੀ ਸੈਨਾ ਵੱਲੋਂ ਪਿਛਲੇ ਦਿਨ ਪਾਕਿਸਤਾਨ ਦੇ ਖੇਤਰ ਵਾਲੇ ਅੱਤਵਾਦੀ ਟਿਕਾਣਿਆਂ ਉੱਤੇ ਵੱਡੇ ਹਮਲੇ ਕੀਤੇ ਗਏ ਜਿਸ ਤੋਂ ਬਾਅਦ ਪਾਕਿਸਤਾਨੀ ਸੈਨਾ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ ਅਤੇ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕੀਤਾ ਜਾ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਪੰਦਰਾਂ ਜਗਾਵਾਂ ਉੱਤੇ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਹੈ , ਇਸ ਦਾ ਭਾਰਤ ਵੱਲੋਂ ਵੱਡਾ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਭਾਰਤ ਵੱਲੋਂ ਪਾਕਿਸਤਾਨ ਦੀਆਂ ਕਈ ਚੌਕੀਆਂ ਨੂੰ ਉਡਾ ਦਿੱਤਾ ਗਿਆ ਹੈ |
5 .. ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਅਲਰਟ ਕੀਤਾ ਗਿਆ ਜਾਰੀ - ਮੁੱਖਮੰਤਰੀ ਕੈਪਟਨ ਅੱਜ ਕਰਨਗੇ ਦੌਰਾ
ਭਾਰਤੀ ਹਵਾਈ ਸੈਨਾ ਦੀ ਪਾਕਿਸਤਾਨ ਉੱਤੇ ਸਰਜੀਕਲ ਸਟਰਾਈਕ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੇ ਸਰਹੱਦੀ ਖੇਤਰਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹਾਈ , ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਵੱਡੇ ਅਧਿਕਾਰੀਆਂ ਦੇ ਨਾਲ ਇਕ ਬੈਠਕ ਕੀਤੀ ਗਈ ਸੀ ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰਾਂ ਦਾ ਦੌਰਾ ਕਰਨਗੇ , ਇਸ ਮਾਮਲੇ ਬਾਰੇ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਅਤੇ ਸੂਬੇ ਦੇ ਹਾਲਾਤਾਂ ਦੀ ਜਾਣਕਾਰੀ ਦਿੱਤੀ ਹੈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


