ਕੈਨੇਡਾ – ਪੀਲ ਰੀਜਨਲ ਪੁਲਿਸ ਨੇ ਟਰੱਕਾਂ ਦੀ ਕੀਤੀ ਚੈਕਿੰਗ

by

ਮਿਸੀਸਾਗਾ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਟ੍ਰਾਂਸਪੋਰਟ ਟਰੱਕਾਂ ਦੀ ਚੈਕਿੰਗ ਮੁਹਿੰਮ ਦੌਰਾਨ 22 ਗੱਡੀਆਂ ਨੂੰ ਸੜਕ 'ਤੇ ਚਲਾਉਣ ਦੇ ਅਯੋਗ ਕਰਾਰ ਦੇ ਦਿਤਾ ਜਦਕਿ ਸੁਰੱਖਿਆ ਦੀ ਪ੍ਰਵਾਹ ਨਾ ਕਰਨ ਵਾਲੇ ਡਰਾਈਵਰਾਂ ਵਿਰੁੱਧ 58 ਦੋਸ਼ ਆਇਦ ਕੀਤੇ ਗਏ। ਪੁਲਿਸ ਦੇ 34 ਅਫ਼ਸਰਾਂ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਵੱਖ-ਵੱਖ ਆਕਾਰ ਅਤੇ ਸਮਰੱਥਾ ਵਾਲੇ ਤਕਰੀਬਨ 63 ਟਰੱਕਾਂ ਨੂੰ ਰੋਕਿਆ ਗਿਆ ਸੀ। 


ਪੀਲ ਪੁਲਿਸ ਦੀ ਰੋਡ ਸੇਫ਼ਟੀ ਇਕਾਈ ਵੱਲੋਂ ਜਾਰੀ ਬਿਆਨ ਮੁਤਾਬਕ ਚੈਕਿੰਗ ਮੁਹਿੰਮ ਦੌਰਾਨ ਰੋਕੇ ਗਏ ਟਰੱਕਾਂ ਦਾ ਔਸਤ ਵਜ਼ਨ 4500 ਕਿਲੋਗ੍ਰਾਮ ਦਰਜ ਕੀਤਾ ਗਿਆ। ਪੁਲਿਸ ਨੇ 22 ਟਰੱਕਾਂ ਨੂੰ ਸੜਕ 'ਤੇ ਚਲਾਉਣ ਯੋਗ ਨਹੀਂ ਮੰਨਿਆ ਅਤੇ ਇਨਾਂ ਨੂੰ ਤੁਰਤ ਹਟਾ ਦਿਤਾ ਗਿਆ। 


ਟਰੱਕਾਂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਵਿਚ ਅਣਗਹਿਲੀ ਵਰਤਣ ਨਾਲ ਸਬੰਧਤ ਦੋਸ਼ਾਂ ਦਾ ਡਰਾਈਵਰਾਂ ਨੂੰ ਜਵਾਬ ਦੇਣਾ ਹੋਵੇਗਾ। ਪੁਲਿਸ ਨੇ ਕਿਹਾ ਕਿ ਟਰੱਕਾਂ ਨੂੰ ਉਦੋਂ ਹੀ ਸੜਕ 'ਤੇ ਚਲਾਉਣ ਦੀ ਇਜਾਜ਼ਤ ਦਿਤੀ ਜਾਵੇਗੀ ਜਦੋਂ ਇਨਾਂ ਦੀ ਤਸੱਲੀਬਖ਼ਸ਼ ਮੁਰੰਮਤ ਨਹੀਂ ਹੋ ਜਾਂਦੀ। ਪੁਲਿਸ ਨੇ ਦੱਸਿਆ ਕਿ ਉਸ ਟਰੱਕ ਨੂੰ ਚਲਾਉਣ ਦੀ ਇਜਾਜ਼ਤ ਬਿਲਕੁਲ ਨਹੀਂ ਦਿਤੀ ਜਾ ਸਕਦੀ ਜਿਸ ਦੇ ਕਲ-ਪੁਰਜ਼ਿਆਂ ਨੂੰ ਜੰਗਾਲ ਲੱਗੀ ਹੋਵੇ।

More News

NRI Post
..
NRI Post
..
NRI Post
..