ਮਾਰਕਹਮ , 29 ਜੁਲਾਈ ( NRI MEDIA )
ਯਾਰ੍ਕ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ ਮਾਰਕਹਮ ਦੇ ਇਕ 4 ਲੋਕਾਂ ਦੀ ਮੌਤ ਤੋਂ ਬਾਅਦ ਇਕ 20 ਸਾਲਾਂ ਸ਼ੱਕੀ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਪੁਲਿਸ ਨੂੰ ਐਤਵਾਰ ਦੁਪਹਿਰੇ 3 ਵਜੇ ਤੋਂ ਪਹਿਲਾ ਫੋਨ ਕਰਕੇ ਕਾਫੀ ਸਾਰੇ ਲੋਕਾਂ ਦੇ ਜਖਮੀ ਹੋਣ ਵਾਰੇ ਸੂਚਿਤ ਕਰਕੇ ਕੈਸਟਲੇਮੋਰ ਐਵੇਨਿਊ ਅਤੇ ਮਿਨਗੇ ਐਵੇਨਿਊ ਦੇ ਕੋਲ ਬੁਲਾਇਆ ਗਿਆ, ਜਦ ਪੁਲਿਸ ਘਟਨਾਸਥਲ ਉੱਤੇ ਪੁੱਜੀ ਤਾਂ ਸਾਹਮਣੇ ਦਰਵਾਜੇ ਤੇ ਪੁਲਿਸ ਨੂੰ ਇਕ ਵਿਅਕਤੀ ਮਿਲਿਆ ਜਿਸਨੂੰ ਹਿਰਾਸਤ ਦੇ ਵਿਚ ਲੈ ਲਿਆ ਗਿਆ ਹਾਲਾਂਕਿ ਇਸ ਵਿਅਕਤੀ ਉੱਤੇ ਅਜੇ ਤਕ ਕੋਈ ਚਾਰਜ ਨਹੀਂ ਲਗਾਏ ਹਨ।
ਜਦ ਪੁਲਿਸ ਨੇ ਘਰ ਅੰਦਰ ਜਾ ਕੇ ਤਲਾਸ਼ੀ ਕੀਤੀ ਤਾਂ ਉਹਨਾਂ ਨੂੰ ਉੱਤੇ ਚਾਰ ਲਾਸ਼ਾਂ ਮਿਲੀਆਂ, ਇਹਨਾਂ ਲਾਸ਼ਾਂ ਦੇ ਮਿਲਣ ਤੋਂ ਬਾਅਦ ਪੁਲਿਸ ਨੇ ਝੱਟ ਹੀ ਅਚਾਨਕ ਮੌਤ ਅਤੇ ਹੱਤਿਆ ਦੇ ਜਾਸੂਸਾਂ ਨੂੰ ਗ੍ਰੇਟਰ ਟੋਰਾਂਟੋ ਇਲਾਕੇ ਵਿਚ ਮਾਰਕਹਮ ਦੇ ਘਟਨਾਸਥਲ ਉੱਤੇ ਬੁਲਾਇਆ ਗਿਆ ਜੋ ਕਿ ਡਾਉਂਨਟਾਊਨ ਟੋਰਾਂਟੋ ਦੇ ਉਤਰਪੂਰਵ ਤੋਂ 30 ਕਿਲੋਮੀਟਰ ਦੂਰ ਹੈ।
ਯਾਰ੍ਕ ਖੇਤਰੀ ਪੁਲਿਸ ਦੇ ਬੁਲਾਰੇ ਐਂਡੀ ਪਟੰਡੇਨ ਨੇ ਇਸ ਜਾਂਚ ਦੇ ਸ਼ੁਰੂਆਤੀ ਦੌਰ ਵਿਚ ਹੋਣ ਕਾਰਨ ਲੋਕਾਂ ਦੀ ਮਦਦ ਮੰਗੀ ਹੈ ਕਿਉਕਿ ਇਸ ਘਰ ਵਿਚ ਹੋਈ ਘਟਨਾ ਦੇ ਮ੍ਰਿਤ ਲੋਕਾਂ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ, ਗੁਆਂਢੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਵਿਚ ਹਮੇਸ਼ਾ ਤੋਂ ਸ਼ਾਂਤੀ ਰਹੀ ਹੈ ਇਸ ਲਈ ਉਹ ਇਸ ਘਟਨਾ ਤੋਂ ਬੇਹੱਦ ਹੈਰਾਨ ਹਨ, ਜਦ ਪੁਲਿਸ ਕਰੂਜ਼ਰ ਇਲਾਕੇ ਵਿਚ ਆਏ ਤਾਂ ਇਲਾਕਾ ਵਾਸੀਆਂ ਨੂੰ ਲਗਾ ਕਿ ਕੋਈ ਚੋਰੀ ਵਗੈਰਾ ਹੋਈ ਹੈ ,ਪੁਲਿਸ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਵਾਰੇ ਕੋਈ ਵੀ ਜਾਣਕਾਰੀ ਹੈ ਤਾਂ ਪੁਲਿਸ ਨੂੰ ਇਸ ਸੰਬੰਧ ਵਿਚ ਸੰਪਰਕ ਜਰੂਰ ਕਰੇ।



